9.6 C
United Kingdom
Saturday, March 7, 2026

More

    ਜੇ ਟਰਾਂਸਪੋਰਟ ਵਾਲਿਆਂ ਨੂੰ ਕਰੋੜਾਂ ਰੁਪਏ ਟੈਕਸ ਮਾਫ ਹੋ ਸਕਦਾ ਤਾਂ ਗਰੀਬਾਂ ਦਾ ਕਿਉਂ ਨਹੀਂ?- ਕਾਮਰੇਡ ਮੱਖਣ ਸਿੰਘ।

    ਬਰਨਾਲਾ,(ਬੰਧਨ ਤੋੜ ਸਿੰਘ)

    ਅੱਜ ਕਸਬਾ ਹੰਡਿਆਇਆ ਵਿਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਮਜ਼ਦੂਰ ਔਰਤਾਂ ਜਿਹਨਾਂ ਨੇ ਪ੍ਰਾਈਵੇਟ ਕੰਪਨੀਆਂ ਕੋਲੋਂ ਲੋਨ ਲਏ ਸਨ ਨਾਲ ਇੱਕ ਮੀਟਿੰਗ ਕੀਤੀ ਅਤੇ ਸਰਕਾਰ ਪਾਸੋਂ ਇਹਨਾਂ ਦਾ ਕਰਜਾ ਮਾਫ ਕਰਨ ਦੀ ਮੰਗ ਰੱਖੀ।ਇਸ ਮੌਕੇ ਬੋਲਦਿਆਂ ਕਾਮਰੇਡ ਮੱਖਣ ਸਿੰਘ ਰਾਮਗੜ੍ਹ ਪ੍ਰਧਾਨ ਪੰਜਾਬ,ਕਾਮਰੇਡ ਜਗਦੀਪ ਸਿੰਘ ਰਾਮਗੜ੍ਹ,ਕਾਮਰੇਡ ਸਿੰਗਾਰਾ ਸਿੰਘ ਚੁਆਹਣਕੇ ਕਲਾਂ ਮੈਬਰ ਪੰਜਾਬ ਆਦਿ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਰੋਨਾ ਕਹਿਰ ਦੇ ਚਲਦੇ ਮਜ਼ਦੂਰ ਵਰਗ ਦਾ ਚੁੱਲ੍ਹਾ ਤਪਣਾ ਮੁਸਕਿਲ ਹੋ ਗਿਆ । ਘਰੇਲੂ ਲੋੜਾਂ ਲਈ ਲਿਆ ਛੋਟੇ ਪੱਧਰ ਦਾ ਕਰਜਾ ਸਿਰ ਖੜ ਗਿਆ ਕੰਮ ਕਾਰ ਕੋਈ ਚੱਲ ਨਹੀਂ ਰਿਹਾ ਇਸਦੇ ਚਲਦੇ ਸਰਕਾਰਾਂ ਇਹਨਾਂ ਛੋਟੇ ਕਰਜਿਆਂ ਨੂੰ ਤੁਰੰਤ ਮਾਫ ਕਰੇ । ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਜੇਕਰ ਵੱਡੀਆਂ ਕੰਪਨੀਆਂ ਦੇ ਕਰੋੜਾਂ ਦੇ ਕਰਜੇ ਮਾਫ ਕੀਤੇ ਜਾ ਸਕਦੇ ਹਨ,ਟਰਾਂਸਪੋਟਰਾਂ ਦਾ ਕਰੋੜਾਂ ਦਾ ਟੈਕਸ ਮਾਫ ਕੀਤਾ ਜਾ ਸਕਦਾ ਹੈ ਤਾਂ ਗਰੀਬਾਂ ਮਜਦੂਰਾਂ ਦੇ ਇਹ ਛੋਟੇ ਕਰਜੇ ਕਿਓਂ ਮਾਫ ਨਹੀ ਕੀਤੇ ਜਾ ਸਕਦੇ ਜਦੋਂ ਕਿ ਅਸਲ ਲੋੜਵੰਦ ਇਹ ਮਜ਼ਦੂਰ ਵਰਗ ਹੈ ਜਿਸ ਦੇ ਕੰਮਕਾਰ ਠੱਪ ਹੋਕੇ ਰਹਿ ਗਏ ਹਨ।ਇਸ ਮੌਕੇ ਵੀਰਪਾਲ ਕੌਰ,ਅਮਨਦੀਪ ਕੌਰ,ਸਰਬਜੀਤ ਕੌਰ,ਮਨਜੀਤ ਕੌਰ ਬੇਬੀ,ਜਸਵੀਰ ਕੌਰ,ਜਸਪ੍ਰੀਤ ਕੌਰ,ਪਰਮਜੀਤ ਕੌਰ ਆਦਿ ਸਮੇਤ ਹੋਰ ਵੱਡੀ ਗਿਣਤੀ ਵਿਚ ਅੋਰਤਾਂ ਸ਼ਾਮਿਲ ਸਨ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!