ਅਮਨਦੀਪ ਕੌਰ ਜਲੰਧਰੀ
88720-40085
ਈਦ ਮੁਬਾਰਕ ਸਾਡੀ, ਹੋ ਜਾਊ ਸੋਹਣਿਆ,
ਦੀਦ ਅੱਲ੍ਹਾ ਤੇਰੀ ਜਦ ਵੀ, ਕਰਾਊ ਸੋਹਣਿਆ |
ਦਿਲ ਵਿੱਚ ਸਾਡੇ ਪਿਆਰ ਜਗਾ ਕੇ,
ਬੈਠ ਗਿਓਂ ਤੂੰ ਸਾਨੂੰ ਦਿਲੋਂ ਭੁਲਾ ਕੇ |
ਕੌਣ ਪਿਆਰਾਂ ਵਾਲ਼ੀ ਅਲਖ ਜਗਾਊ ਸੋਹਣਿਆ?
ਈਦ ਮੁਬਾਰਕ ਸਾਡੀ………..
ਕੀਤਾ ਤੈਨੂੰ ਅਸਾਂ ਜਾਨੋਂ ਵੱਧ ਕੇ ਪਿਆਰ ਵੇ,
ਗੈਰਾਂ ਪਿੱਛੇ ਲੱਗ ਗਿਓਂ ਮਨੋਂ ਤੂੰ ਵਿਸਾਰ ਵੇ,
ਕੌਣ ਪਿਆਰ ਦੀਆਂ ਖੈਰਾਂ ਸਾਨੂੰ ਪਾਊ ਸੋਹਣਿਆ?
ਈਦ ਮੁਬਾਰਕ ਸਾਡੀ…………
ਰੂਹਾਂ ਵਾਲ਼ੇ ਪਿਆਰ ਜਾਨੀ,ਆਮ ਨਹੀਂਓਂ ਮਿਲਦੇ,
ਕੰਡਿਆਂ ਦੇ ਰਾਹੀਂ ਕਦੇ, ਫ਼ੁੱਲ ਨਹੀਂਓਂ ਖਿਲਦੇ,
ਕੌਣ ਕੰਡਿਆਂ ਦੀ ਥਾਂ ,ਫ਼ੁੱਲ ਵਿਛਾਊ ਸੋਹਣਿਆ?
ਈਦ ਮੁਬਾਰਕ ਸਾਡੀ…………..
ਛੱਡ ਤੁਰ ਗਇਓਂ ਜਦ ,ਪਲ਼ ਚੈਨ ਨਾ ਆਈ,
‘ਜਲੰਧਰੀ ‘ ਤੋਂ ਯਾਦ ਤੇਰੀ,ਗਈ ਨਾ ਭੁਲਾਈ,
ਰੱਬ ਪਿਆਰਾਂ ਵਾਲ਼ਾ ਮੀਂਹ ਵਰਸਾਊ ਸੋਹਣਿਆ?
ਈਦ ਮੁਬਾਰਕ ਸਾਡੀ,ਹੋ ਜਾਊ ਸੋਹਣਿਆ,
ਦੀਦ ਅੱਲ੍ਹਾ ਤੇਰੀਜਦ ਵੀ, ਕਰਾਊ ਸੋਹਣਿਆ |