13.7 C
United Kingdom
Monday, June 22, 2026

More

    ਵੱਦਾਣ/ਕਾਵਿ

    ਮਨਦੀਪ ਕੌਰ ਭੰਮਰਾ

    ਕਲਮ ਦੇ ਸਫ਼ਰ ਨੂੰ ਸੌਗਾਤ ਸਮਝ ਲੈ
    ਜਿਗਰ ਦੇ ਦਰਦ ਨੂੰ ਹਯਾਤ ਸਮਝ ਲੈ
    ਅਦਬ ਦਾ ਸੁਨੇਹਾ ਲੈ ਤੇ ਵੰਡ ਦੇ ਖੁਸ਼ਬੂ
    ਸ਼ਬਦ ਗੁਰੂ ਤੇ ਸੋਚ ਦਵਾਤ ਸਮਝ ਲੈ

    ਫ਼ਰਜ਼ ਤੇਰਾ ਜੇ ਤੈਨੂੰ ਯਾਦ ਹੈ ਤਾਂ ਠੀਕ
    ਦਰਦ ਭਰੇ ਉਸਦੇ ਜਜ਼ਬਾਤ ਸਮਝ ਲੈ
    ਅਰਜ਼ ਮੰਨ ਦਿਲ ਦੀ ਤੇ ਕਹਿ ਕਲਾਮ
    ਆਪਣਾ ਹਰ ਦਰਦ ਤੂੰ ਕਮ ਸਮਝ ਲੈ

    ਫ਼ਖ਼ਰ ਕਰੇਂ ਜੇ ਕੌਮ ਦੀ ਬਹਾਦਰੀ ਉੱਤੇ
    ਹਰ ਸ਼ਹੀਦ ਨੂੰ ਹੀ ਤੂੰ ਮਹਾਨ ਸਮਝ ਲੈ
    ਆਬਰੂ ਹੋਰਾਂ ਦੀ ਲਈ ਜਿਹੜੇ ਮਰਦੇ
    ਉਨ੍ਹਾਂ ਦੀ ਬਿਨਾਂ ਬੋਲੇ ਜ਼ੁਬਾਨ ਸਮਝ ਲੈ

    ਵਤਨ ਦੀ ਖ਼ਾਤਿਰ ਮਰ ਮਿਟਣ ਜਿਹੜੇ
    ਸ਼ਖਸ ਸਭ ਹੋ ਗਏ ਕੁਰਬਾਨ ਸਮਝ ਲੈ
    ਸ਼ਹੀਦਾਂ ਦੀ ਰੂਹ ਹੀ ਨਿਰਾਲੀ ਹੁੰਦੀ ਹੈ
    ਸਿਰੜ ਉਹਨਾਂ ਤੇ ਹੋ ਹੈਰਾਨ ਸਮਝ ਲੈ

    ਸੋਹਿਲੇ ਗਾਂਵਦਾ ਕੋਈ ਕਲਮ ਦੇ ਨਾਲ਼
    ਕਲਮ ਉਸਨੂੰ ਫਿਰ ਵਰਦਾਨ ਸਮਝ ਲੈ
    ਅੱਖਰਾਂ ਵਿੱਚ ਤਾਕਤ ਭਰੀ ਗੁਰਾਂ ਸਾਡੇ
    ਸ਼ਰਤ ਬੱਸ ਇਹ ਕਿ ਵੱਦਾਣ ਸਮਝ ਲੈ!

    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!