ਬਰੈਮਪਟਨ (ਬਲਜਿੰਦਰ ਸੇਖਾ )
ਅੱਜ ਦੇਰ ਬਾਅਦ ਕਨੇਡਾ ਦੇ ਉਨਟਾਰੀਓ ਸੂਬੇ ਦੇ ਪੀਲ ਇਲਾਕੇ ਤੇ ਕਰੋਨਾ ਵਾਈਰਸ ਦੇ ਮਰੀਜਾੰ ਦੀ ਚੰਗੀ ਖ਼ਬਰ ਨਾਲ ਸੁੱਖ ਦਾ ਸਾਹ ਆਇਆ ਹੈ ।ਪਿਛਲੇ ਚੌਵੀ ਘੰਟਿਆਂ ਵਿੱਚ ਪੀਲ ਇਲਾਕੇ ਵਿੱਚ ਕਿਸੇ ਕਰੋਨਾਵਾਈਰਸ ਦੇ ਮਰੀਜ਼ ਦੀ ਮੌਤ ਨਹੀ ਹੋਈ ।ਬਿਮਾਰ ਮਰੀਜ਼ ਤੇਜ਼ੀ ਨਾਲ ਤੰਦਰੁਸਤ ਹੋਣੇ ਸ਼ੁਰੂ ਹੋ ਗਏ ਹਨ ।ਹੁਣ ਬਰੈਮਪਟਨ ਵਿੱਚ ਮਰੀਜਾ ਦੀ ਗਿਣਤੀ733 ਹੈ ।ਮਿਸੀਸ਼ਾਗਾ ਵਿੱਚ 533ਤੇ ਕੈਲੇਡਨ ਵਿੱਚ 23 ਹਨ | ਸਰਕਾਰ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਫਿਰ ਵੀ ਸਾਵਧਾਨੀ ਵਰਤਣ ਲਈ ਕਿਹਾ ਹੈ ।