ਸਿੱਕੀ ਝੱਜੀ ਪਿੰਡ ਵਾਲਾ (ਇਟਲੀ)
ਪੰਨਿਆ ਦੀ ਰਾਤ, ਮਿੱਤਰਾਂ ਤੇ ਕਿਰਪਾ ਬੜੀ ਹੁਣ ਰੱਬ ਦੀ, ਟਰਾਲਾ, ਮਾਲਕਾ ਕਰ ਕਿਰਪਾ, ਜਿਹੇ ਅਨੇਕਾਂ ਸੱਭਿਆਚਾਰਕ ਅਤੇ ਧਾਰਮਿਕ ਗੀਤਾਂ ਨਾਲ ਹਮੇਸ਼ਾਂ ਚਰਚਾ ਰਹਿਣ ਵਾਲਾ ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ ਜੋ ਕਿ ਕੁਝ ਮਹਿਨੇ ਹੀ ਪਹਿਲਾਂ ਹੀ ਉੱਘੇ ਗੀਤਕਾਰ ਹਰਵਿੰਦਰ ਉਹੜਪੁਰੀ ਅਤੇ ਦੇਬੀ ਮਕਸੂਸਪੁਰੀ ਦੇ ਨਾਲ ਨਿਊਜੀਲੈਂਡ ਸਿੱਖ ਖੇਡਾਂ ਵਿੱਚ ਵੀ ਆਪਣੀ ਗਾਇਕੀ ਦਾ ਲੋਹਾ ਮਨਵਾ ਕੇ ਆਏ ਹਨ ।
ਕਰੋਨਾ ਵਾਇਰਸ ਦੇ ਚਲਦਿਆ ਅੱਜਕਲ੍ਹ ਉਨਾਂ ਦੇ ਦੋ ਅਲੱਗ ਅਲੱਗ ਗੀਤ ਜੋ ਕਿ ਗੀਤਕਾਰ ਹਰਵਿੰਦਰ ਉਹੜਪੁਰੀ ਅਤੇ ਮੰਗਲਾ ਰਿਕਾਰਡਜ਼ ਅਤੇ ਸਕਾਈਮੂਨ ਰਿਕਾਰਡਜ਼ ਵਲੋਂ ਰਿਲੀਜ਼ ਕੀਤੇ ਗਏ ਹਨ ਸਰੋਤਿਆਂ ਵਲੋਂ ਪਸੰਦ ਕੀਤੇ ਜਾ ਰਹੇ ਹਨ। ਇਹਨਾਂ ਦੋਹਾਂ ਗੀਤਾਂ ਨੂੰ ਗੀਤਕਾਰ ਵਿਰਕ ਬੂੰਗਾਂ ਵਾਲਾ ( ਜਿੱਤਾਂਗੇ ਜਰੂਰ) ਅਤੇ ਦੂਸਰਾ ਗੀਤ ਖੁਸ਼ਿਆਲ ਲਾਲੀ ਦੀ ਕਲਮ ਦਾ ਲਿਖਿਆ ਹੈ। ਹਰਮਿੰਦਰ ਨੂਰਪੁਰੀ ਵਲੋਂ ਗਾਏ ਇਹਨਾਂ ਦੋਹਾਂ ਗੀਤਾਂ ਵਿੱਚ ਕਰੋਨਾ ਵਾਇਰਸ ਤੋਂ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ ਗਿਆ ਹੈ।