23.7 C
United Kingdom
Sunday, June 21, 2026

More

    ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਨੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨ ਵਾਲ਼ੀ ਸੰਸਥਾ ਦੀ ਆਰਥਿਕ ਮਦਦ ਕੀਤੀ

    ਗਲਾਸਗੋ/ਗ੍ਰੇਵਜੈਂਡ (ਮਨਦੀਪ ਖੁਰਮੀ ਹਿੰਮਤਪੁਰਾ)

    “ਗੁਰੂ ਸਾਹਿਬਾਨਾਂ ਨੇ ਸਾਨੂੰ ਹਮੇਸ਼ਾ ਦਸਵੰਧ ਨੂੰ ਲੋੜਵੰਦਾਂ ਦੀ ਭਲਾਈ ਵਾਸਤੇ ਵਰਤਣ ਦੀ ਮੱਤ ਦਿੱਤੀ ਹੈ। ਜੇ ਅਸੀਂ ਸਚਮੁੱਚ ਹੀ ਗੁਰੂ ਸਾਹਿਬਾਨਾਂ ਦੇ ਪਾਏ ਪੂਰਨਿਆਂ ‘ਤੇ ਚੱਲਣਾ ਹੈ ਤਾਂ ਨਿਤਾਣਿਆਂ ਦੇ ਨਾਲ ਥੰਮ੍ਹ ਬਣ ਕੇ ਖੜ੍ਹਨਾ ਸਾਡਾ ਫਰਜ਼ ਬਣਦਾ ਹੈ।”, ਉਕਤ ਵਿਚਾਰਾਂ ਦਾ ਪ੍ਰਗਟਾਵਾ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਗ੍ਰੇਵਜੈਂਡ ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਮੰਡ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਕਥਨਾਂ ਅੱਗੇ ਸੀਸ ਝੁਕਾਉਂਦੇ ਹੋਏ ਚੜ੍ਹਦੀ ਕਲ੍ਹਾ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਬਜ਼ੁਰਗਾਂ ਦੀ ਸੰਭਾਲ ਕਰਨ ਵਾਲੀ ਸੰਸਥਾ ‘ਲਰਨਰ ਲਾਇਨ ਹੌਸਪਿੱਸ’ ਦੀ ਆਰਥਿਕ ਮਦਦ ਕੀਤੀ ਗਈ ਹੈ। ਪਰਮਿੰਦਰ ਸਿੰਘ ਮੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਰਨਨ ਲਾਇਨ ਸੰਸਥਾ ਇੰਗਲੈਂਡ ਦੀ ਅਪਣੇ ਆਪ ‘ਚ ਇਕ ਅਜਿਹੀ ਸੰਸਥਾ ਹੈ, ਜੋ ਬਜ਼ੁਰਗਾਂ ਦੀ ਸੰਭਾਲ ਕਰਦੀ ਹੈ ਤੇ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਨ ਵਲੋਂ ਉਕਤ ਸੰਸਥਾ ਨੂੰ ਗਿਆਰਾਂ ਸੌ ਪੌਡ ਦਾ ਚੈੱਕ, ਮਾਸਕ ਅਤੇ ਦਵਾਈਆਂ ਦੇ ਨਾਲ ਨਾਲ ਖਾਣ-ਪੀਣ ਦਾ ਸਮਾਨ ਵੀ ਭੇਂਟ ਕੀਤਾ ਗਿਆ ਹੈ। ਚੜ੍ਹਦੀ ਕਲਾ ਸੰਸਥਾ ਦੇ ਪ੍ਰਧਾਨ ਸੁਖਬੀਰ ਸਿੰਘ ਸਹੋਤਾ ਨੇ ਸਹਿਯੋਗੀ ਮੈਂਬਰਾਂ ਕੈਸ਼ੀਅਰ ਰਾਜਬਿੰਦਰ ਸਿੰਘ, ਗੁਰਤੇਜ ਸਿੰਘ ਪੰਨੂੰ, ਸਿਕੰਦਰ ਸਿੰਘ ਬਰਾੜ, ਧਨਜੀਤ ਸਿੰਘ, ਪਰਮਜੀਤ ਸਿੰਘ ਸੱਲ੍ਹ, ਅਮਰੀਕ ਸਿੰਘ ਜਵੰਦਾ, ਹਰਭਜਨ ਸਿੰਘ ਤੇ ਗੁਰਦੇਵ ਸਿੰਘ ਹੀਰ ਆਦਿ ਦਾ ਹਾਰਦਿਕ ਧੰਨਵਾਦ ਕੀਤਾ। ਸ੍ਰ.ਸਹੋਤਾ ਨੇ ਕਿਹਾ ਕਿ ਇਹੋ ਜਿਹੇ ਕਾਰਜ ਉਦੋਂ ਹੀ ਨੇਪਰੇ ਚੜ੍ਹਦੇ ਹਨ ਜਦੋਂ ਸੰਸਥਾ ਦੇ ਸਮੂਹ ਜੀਅ ਹਰੇਕ ਕਾਰਜ ਨੂੰ ਇਲਾਹੀ ਹੁਕਮ ਮੰਨ ਕੇ ਅੰਜਾਮ ਤੱਕ ਲੈ ਕੇ ਜਾਣ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!