ਬਰਨਾਲਾ,ਬੰਧਨ ਤੋੜ ਸਿੰਘ
ਭਾਰਤ ਸਰਕਾਰ ਤੁਰੰਤ ਖੋਲ੍ਹੇ ਜਿੰਮ ਪੰਜਾਬ ਦੇ ਨੌਜਵਾਨ ਹੋਣ ਤੰਦਰੁਸਤ।ਇਸ ਸਬੰਧੀ ਗਲਬਾਤ ਕਰਦਿਆਂ ਰਣਜੀਤ ਸਿੰਘ ਨਿੱਕੜਾ ਚੇਅਰਮੈਨ ਐਂਟੀ ਨਾਰਕੋਟਿਕ ਸੈੱਲ ਪੰਜਾਬ ਅਤੇ ਜਿੰਮ ਐਸੋਸੀਸ਼ਨ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨ ਵਰਗ ਦਾ ਖਿਆਲ ਰੱਖਦੇ ਹੋਰ ਜਿੰਮ ਖੋਲ੍ਹਣ ਦੀ ਤੁਰੰਤ ਮਨਜੂਰੀ ਦੇਣੀ ਚਾਹੀਦੀ ਅੈ ।ਕਿਉਂਕਿ ਕਸਰਤ ਕਰਨ ਨਾਲ ਨੌਜਵਾਨ ਵਰਗ ਹੋਰ ਤੰਦਰੁਸਤ ਹੁੰਦਾ ਹੈ ਕਰੋਨਾ ਵਰਗੀ ਬਿਮਾਰੀ ਨਾਲ ਜੁਝਣ ਦੀ ਸਮਰੱਥਾ ਬਣਦੀ ਹੈ ।ਅਤੇ ਇਸ ਨਾਲ ਜੌ ਜਿੰਮ ਦੀ ਸਿਖਲਾਈ ਦੇਣ ਵਾਲੇ ਆਪਣੇ ਰੋਜਗਾਰ ਨੂੰ ਬਰਕਰਾਰ ਰੱਖ ਸਕਣ ਅਤੇ ਆਪਣਾ ਪਰਿਵਾਰ ਪਾਲ ਸਕਣ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਸਲੁਨ ਅਤੇ ਬੱਸਾਂ ਖੋਲ੍ਹਣ ਨਾਲ ਵਿਅਕਤੀਗਤ ਦੂਰੀ ਨਹੀਂ ਰਹਿੰਦੀ ਪਰ ਜਿੱਮ ਅੰਦਰ ਬਕਾਇਦਾ ਇਹ ਦੂਰੀ ਬਣੀ ਰਹਿੰਦੀ ਹੈ।ਕਿਉਕਿ ਹਰ ਪ੍ਰੇਕਟਿਸ ਕਰਨ ਵਾਲਾ ਵਿਅਕਤੀ ਘਟੋ ਘੱਟ 6 ਫੁੱਟ ਦੂਰੀ ਤੇ ਰਹਿੰਦਾ ਹੈ ਅਤੇ ਇੱਕ ਜਿੱਮ ਅੰਦਰ ਸਿਰਫ 15 ਜਾਂ 20 ਵਿਅਕਤੀ ਹੀ ਹੁੰਦੇ ਹਨ ਪਰ ਬੱਸਾਂ ਵਿਚ ਵਿਅਕਤੀ 50 ਦੇ ਕਰੀਬ ਚੜ ਜਾਂਦੇ ਹਨ।ਉਹਨਾਂ ਕਿਹਾ ਕਿ ਕਰਫਿਊ ,ਤਾਲਾਬੰਦੀ ਦੇ ਚਲਦੇ ਇਹ ਸਮੂਹ ਵਰਗ ਬਹੁਤ ਹੀ ਮਾਰ ਹੇਠ ਆ ਗਿਆ ਹੈ ਇਸਨੂੰ ਖੋਲ੍ਹ ਕੇ ਤੁਰੰਤ ਰਾਹਤ ਦਿੱਤੀ ਜਾਵੇ ਪੰਜਾਬੀ ਹੋਰ ਤੰਦਰੁਸਤ ਹੋ ਸਕਣ। ਫੋਟੋ ਕੈਪਸਨ। ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਨਿੱਕੜਾ ਚੇਅਰਮੈਨ ਪੰਜਾਬ। ਸਵਾਰੀਆਂ ਨਾਲ ਭਰੀ ਬੱਸ ਅਤੇ ਇਕ ਜਿੱਮ ਅੰਦਰ ਪ੍ਰੇਕਟਿਸ ਕਰਦਾ ਹੋਇਆ ਨੌਜਾਵਨ