17 C
United Kingdom
Sunday, June 21, 2026

More

    ਅੰਮ੍ਰਿਤਸਰ ਤੋਂ ਜਾਣ ਵਾਲੀਆਂ ਬੱਸਾਂ ਦੀ ਸਮਾਂ ਸਾਰਣੀ ਜਾਰੀ-ਜਨਰਲ ਮੈਨੇਜਰ

    ਅੰਮ੍ਰਿਤਸਰ,(ਰਾਜਿੰਦਰ ਰਿਖੀ)

    ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਹਤ ਵਿਭਾਗ ਦੀਆਂ ਗਾਈਡ ਲਾਈਨਜ਼ ਅਨੁਸਾਰ ਪੰਜਾਬ ਰੋਡਵੇਜ ਅੰਮਿਤਸਰ-2 ਵੱਲੋਂ ਵੱਖ ਵੱਖ ਰੂਟਾਂ ਤੇ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੁਭਾਸ਼ ਸ਼ਰਮਾ ਜਨਰਲ ਮੈਨੇਜਰ ਪੰਜਾਬ ਰੋਡਵੇਜ ਅੰਮ੍ਰਿਤਸਰ-2 ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਚੰਡੀਗੜ ਬੱਸਾਂ ਦੇ ਚੱਲਣ ਦਾ ਸਮਾਂ ਸਵੇਰੇ 7:30 ਤੇ 8:30 ਵਜੇ, ਚੰਡੀਗੜ ਤੋਂ ਵਾਪਸੀ ਦਾ ਸਮਾਂ ਬਾ:ਦੁ: 1:00 ਵਜੇ ਤੇ 2:00 ਵਜੇ, ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਬੱਸ ਚੱਲਣ ਦਾ ਸਮਾਂ ਸਵੇਰੇ 9:00 ਵਜੇ ਅਤੇ ਵਾਪਸੀ ਬਾ:ਦੁ: 12:30 ਵਜੇ, ਅੰਮ੍ਰਿਤਸਰ ਤੋਂ ਲੁਧਿਆਣਾ ਬੱਸ ਚੱਲਣ ਦਾ ਸਮਾਂ ਸਵੇਰੇ 8:00 ਵਜੇ ਤੇ ਵਾਪਸੀ ਬਾ:ਦੁ: 12:40 ਵਜੇ, ਅੰਮ੍ਰਿਤਸਰ ਤੋਂ ਪਠਾਨਕੋਟ ਬੱਸਾਂ ਚੱਲਣ ਦਾ ਸਮਾਂ ਸਵੇਰੇ 8:00, 9:00, 10:00 ਤੇ ਸਵੇਰੇ 11:00 ਵਜੇ ਹੋਵੇਗਾ। ਇਸੇ ਤਰਾਂ ਵਾਪਸੀ ਦਾ ਸਮਾਂ ਸਵੇਰੇ 11:10, ਬਾ:ਦੁ: 12:10, 13:10 ਅਤੇ 14:20 ਵਜੇ ਹੋਵੇਗਾ।
    ਜਨਰਲ ਮੈਨੇਜਰ ਨੇ ਦੱਸਿਆ ਕਿ ਇਸੇ ਤਰਾਂ ਅੰਮ੍ਰਿਤਸਰ ਤੋਂ ਅਟਾਰੀ ਸਵੇਰੇ 7:30, ਸਵੇਰੇ 11:00 ਵਜੇ ਬਾ:ਦੁ: 13:30 ਅਤੇ ਸ਼ਾਮ 16:00 ਵਜੇ ਹੋਵੇਗਾ ਅਤੇ ਅਟਾਰੀ ਤੋਂ ਵਾਪਸੀ ਦਾ ਸਮਾਂ ਸਵੇਰੇ 9:00 ਵਜੇ ਬਾ:ਦ: 12:15, 14:50 ਅਤੇ ਸ਼ਾਮ 17:00 ਵਜੇ, ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਲਈ ਬੱਸਾਂ ਚੱਲਣ ਦਾ ਸਮਾਂ ਸਵੇਰੇ 9:15 ਵਜੇ, ਬਾ:ਦੁ: 1:00 ਵਜੇ ਅਤੇ ਸ਼ਾਮ 5:10 ਵਜੇ ਅਤੇ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਬੱਸ ਦਾ ਸਮਾਂ ਸਵੇਰੇ 7:40 ਵਜੇ, 11:00 ਵਜੇ, ਬਾ:ਦ: 15:00 ਵਜੇ ਹੋਵੇਗਾ । ਉਨਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਫਤਿਹਗੜ ਬੱਸ ਚੱਲਣ ਦਾ ਸਮਾਂ ਸਵੇਰੇ 10:00 ਵਜੇ, ਬਾ:ਦ: 13:30, ਸ਼ਾਮ 16:00 ਅਤੇ ਸ਼ਾਮ 18:20 ਵਜੇ ਅਤੇ ਫਤਿਹਗੜ ਤੋਂ ਅੰਮ੍ਰਿਤਸਰ ਵਾਪਸੀ ਦਾ ਸਮਾਂ ਸਵੇਰੇ 8:30 ਵਜੇ, 11:30 ਵਜੇ, ਬਾ:ਦੁ: 15:00 ਵਜੇ ਅਤੇ ਸ਼ਾਮ 17:20 ਵਜੇ ਹੋਵੇਗਾ।
    ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਸਾਰਿਆਂ ਰੂਟਾਂ ਤੇ ਇਹ ਬੱਸ ਸੇਵਾ ਨਾਨ ਸਟਾਪ ਹੋਵੇਗੀ ਅਤੇ ਰਸਤੇ ਵਿੱਚ ਕੋਈ ਵੀ ਸਵਾਰੀ ਨਹੀਂ ਚੜਾਈ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰੇਕ ਬੱਸ ਵਿੱਚ 50 ਫੀਸਦੀ ਸਵਾਰੀਆਂ ਹੀ ਸਫਰ ਕਰ ਸਕਣਗੀਆਂ ਅਤੇ ਸਿਹਤ ਵਿਭਾਗ ਦੀਆਂ ਗਾਇਡ ਲਾਈਨਜ਼ ਅਨੁਸਾਰ ਹਰੇਕ ਸਵਾਰੀ ਲਈ ਮਾਸਕ ਲਗਾਉਣਾ ਅਤੇ ਸਮਾਜਿਕ ਦੂਰੀ ਰੱਖਣਾ ਜਰੂਰੀ ਹੋਵੇਗਾ। ਉਨਾਂ ਕਿਹਾ ਕਿ ਲੋਕਾਂ ਦੀਆਂ ਮੰਗ ਅਨੁਸਾਰ ਬੱਸ ਸੇਵਾ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!