ਪਰਗਟ ਸਿੰਘ ਜੋਧਪੁਰੀ
ਬੈਲਜ਼ੀਅਮ ਵਿੱਚ ਵੀ ਮੌਤਾਂ ਦੀ ਗਿਣਤੀ ਹਜ਼ਾਰ ਦਾ ਅੰਕੜਾ ਪਾਰ ਚੁੱਕੀ ਹੈ। ਕੱਲ ਵੀਰਵਾਰ ਤੱਕ ਬੈਲਜ਼ੀਅਮ ਵਿੱਚ ਕਰੋਨਾਂ ਪੀੜਤਾਂ ਦੀ ਕੁੱਲ ਗਿਣਤੀ 15 ਹਜ਼ਾਰ ‘ਤੋਂ ਉੱਪਰ ਸੀ ਜੋ ਦਿਨੋ-ਦਿਨ ਵਧਦੀ ਜਾ ਰਹੀ ਹੈ। 5 ਹਜ਼ਾਰ ਮਰੀਜ ਹਸਪਤਾਲਾਂ ਵਿੱਚ ਦਾਖਲ ਹਨ ਜਿਨ੍ਹਾਂ ‘ਚੋਂ 1144 ਨਾਜੁਕ ਦੱਸੇ ਜਾ ਰਹੇ ਹਨ ਤੇ ਬਾਕੀ ਘਰੋ-ਘਰੀਂ ਇਕਾਂਤਵਸ ਇਲਾਜ ਅਧੀਨ ਹਨ। 2500 ਦੇ ਕਰੀਬ ਕਰੋਨਾਂ ਪੀੜਤ ਠੀਕ ਵੀ ਹੋ ਚੁੱਕੇ ਹਨ। ਬੈਲਜ਼ੀਅਮ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਮੁੱਖ ਰਖਦਿਆਂ ਬਹੁਤ ਸਾਰੇ ਕਾਰੋਬਾਰ ਬੰਦ ਕਰ ਦਿੱਤੇ ਹਨ ਅਤੇ ਦੂਜੇ ਦੇਸਾਂ ਨਾਲ ਲਗਦੀਆਂ ਸਰਹੱਦਾਂ ਵੀ।