3.1 C
United Kingdom
Sunday, March 8, 2026

More

    ਮੋਗੇ ਸ਼ਹਿਰ ਦਾ ਦਬੰਗ ਸਟਾਰ ਸੋਨੂੰ ਸੂਦ

     
     ਅਰਵਿੰਦਰ ਸਿੰਘ, ਡਰੋਲੀ ਭਾਈ
    ਮੋਗੇ ਤੋ ਮੁੰਬਈ ਤੱਕ ਦਾ ਸਫਰ ਤਹਿ ਕਰਕੇ ਦੂਜਿਆਂ ਨੂੰ ਆਪਣੀ-ਆਪਣੀ ਮੰਜ਼ਿਲ ਤੱਕ ਪਹੁੰਚਾਉਣ ਵਾਲਾ – ਮੋਗੇ ਸ਼ਹਿਰ ਦਾ ਦਬੰਗ ਸਟਾਰ ਸੋਨੂੰ ਸੂਦ


    ਕੁੱਝ ਸਾਲ ਪਹਿਲਾ ਮੋਗੇ ਸ਼ਹਿਰ ਦਾ ਨੌਜਵਾਨ ਮਾਪਿਆ ਦੀ ਆਗਿਆ ਲੈ ਕੇ ਲੋਕਲ ਟਰੇਨਾਂ ਦਾ ਸਫਰ ਕਰਦਾ ਹੋਇਆ ਮਾਇਆ ਵੀ ਨਗਰੀ ਮੁੰਬਈ ਵਿਖੇ ਅਦਾਕਾਰ ਬਣਨ ਦਾ ਸੁਫਨਾ ਪੂਰਾ ਕਰਨ ਪਹੁੰਚ ਗਿਆ । ਕੁੱਝ ਸਮਾਂ ਸੰਘਰਸ਼ ਕਰਦਿਆ ਹੋਇਆ ਉਸਨੂੰ ਸਾਉਥ ਦੀ ਫਿਲਮ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਦਿਖਾਉਣ ਦਾ ਮੌਕਾ ਮਿਲ ਗਿਆ । ਜਿਸਦੀ ਦਰਸ਼ਕਾ ਨੇ ਬਹੁਤ ਪ੍ਰਸੰਸਾ ਕੀਤੀ। ਉਸਤੋ ਬਾਦ ਤਾਂ ਫੇਰ ਸੋਨੂੰ ਸੂਦ ਨੂੰ ਬਾਲੀਵੁੱਡ ਇੰਡਸਟਰੀ ਵਿੱਚ ਦਬੰਗ ਫਿਲਮ, ਐਨਟਰਟੇਨਮੈਟਂ ਆਦਿ ਫਿਲਮਾਂ ਵਿੱਚ ਅਦਾਕਾਰੀ ਦੇ ਜਲਵੇ ਦਿਖਾਉਣ ਦਾ ਮੌਕਾ ਮਿਲਿਆ ਜਿਸਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ । ਜਿਸ ਨਾਲ ਸੋਨੂੰ ਸੂਦ ਦੀ ਵੱਖਰੀ ਪਹਿਚਾਣ ਬਣਨ ਦੇ ਨਾਲ-ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਦਾ ਸਮਾਂ ਵੀ ਚੱਲ ਪਿਆ। ਫਿਲਮ ਇੰਡਸਟਰੀ ਦੀ ਅਦਾਕਾਰੀ ਤੋ ਇਲਾਵਾ ਸੋਨੂੰ ਸੂਦ ਜਿੰਦਗੀ ਦੇ ਅਸਲ ਹੀਰੋ ਦੀ ਭੂਮਿਕਾ ਨਿਭਾਉਣ ਦੇ ਪੂਰੀ ਤਰ੍ਰਾਂ ਮਾਹਿਰ ਹਨ। ਮੌਜੂਦਾ ਸਮੇ ਦੌਰਾਨ ਕੋਵਿਡ-19 ਦੀ ਮਾਰ ਹਰ ਪਾਸੇ ਲੌਕਡਾਊਨ ਅਤੇ ਕਰਫਿਉ ਹੋਣ ਕਰਕੇ ਇੱਕ ਸਟੇਟ ਤੋ ਦੂਜੀ ਸਟੇਟ ਵਿੱਚ ਕੰਮ ਕਰਨ ਆਏ ਪ੍ਰਵਾਸੀ ਮਜਦੂਰਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪੁਹਚਾਉਣ ਦਾ ਜੋ ਜੁੰਮਾਂ ਸੋਨੂੰ ਸੂਦ ਨੇ ਉਠਾਇਆ ਹੈ। ਬਹੁਤ ਸਾਰੀਆਂ ਬੱਸਾ ਦਾ ਬੰਦੋਬਸਤ ਕਰਨ ਉਪਰੰਤ ਨਾਲ ਹੀ ਮਜਦੂਰਾਂ ਨੂੰ ਖਾਣ-ਪੀਣ ਦਾ ਰਾਸ਼ਨ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਆਪਣੇ-ਆਪਣੇ ਘਰਾਂ ਤੱਕ ਛੱਡਣ ਲਈ ਪੂਰਾ ਪ੍ਰਬੰਧ ਅਤੇ ਖਰਚਾ ਆਪਣੇ ਹਿੱਸੇ ਲਿਆ ਹੈ। ਸੋਨੂੰ ਸੂਦ ਵੱਲੋ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ । ਜਿਸ ਤੇ ਕਾਲ ਆਉਣ ਉਪਰੰਤ ਡੀਟੇਲ ਨੋਟ ਕਰਕੇ ਸਬੰਧਤ ਪ੍ਰਵਾਸੀ ਉਸਦੀ ਮੰਜ਼ਿਲ ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਸੰਕਟ ਦੀ ਘੜੀ ਵਿੱਚ ਅਨੇਕਾ ਮਜਦੂਰ ਭੁੱਖੇ ਪਿਆਸੇ ਆਪਣੇ ਬੱਚਿਆ ਨਾਲ ਆਪਣੇ ਘਰਾਂ ਨੂੰ ਚੱਲ ਪਏ ਸਨ। ਕਈ ਰਾਹਾਂ ਚ ਹੀ ਦਮ ਤੋੜ ਗਏ। ਕੋਈ ਆਪਣੇ ਮਾਪਿਆ ਦੇ ਅੰਤਿਮ ਸਸਕਾਰ ਤੇ ਨਾ ਪਹੁੰਚ ਪਾਇਆ , ਕਿਸੇ ਦੇ ਸਮਾਨ ਚੋਰੀ ਹੋਏ। ਕਈ ਬੱਚਿਆ ਦੀ ਮਾਂ ਸਟੇਸ਼ਨ ਤੇ ਭੁੱਖੀ ਪਿਆਸੀ ਆਖਰੀ ਸਾਹ ਲੈਦੇ ਹੋਈ ਸਵਰਗ ਸਿਧਾਰ ਗਈ। ਬਹੁਤੇ ਪ੍ਰਵਾਸੀਆਂ ਦੇ ਪੈਰੀ ਛਾਲੇ ਪੈ ਗਏ। ਸਾਡੇ ਸਮਾਜ ਲਈ ਅਤੇ ਸਰਕਾਰਾਂ ਲਈ ਇਹ ਬਹੁਤ ਸ਼ਰਮ ਵਾਲੀ ਗੱਲ ਸੀ ਕਿ ਜ੍ਰਿਨ੍ਹਾਂ ਲੋਕਾਂ ਨੇ ਆਪਣੇ ਹੱਥਾ ਨਾਲ ਮੇਹਨਤ ਕਰਕੇ ਦੂਸਰਿਆ ਲਈ ਮਹਿਲ ਖੜੇ ਕਰ ਦਿੱਤੇ, ਉਨ੍ਹਾਂ ਲੋਕਾਂ ਨੂੰ ਰਾਹਾਂ ਵਿੱਚ ਭੁੱਖੇ ਪਿਆਸੇ ਰਹਿਣਾ ਪਿਆ । ਸ਼ਾਇਦ ਅਜਿਹੇ ਲੋਕਾਂ ਦੇ ਦਰਦ ਨੂੰ ਦੇਖਦੇ ਹੋਏ ਸੋਨੂੰ ਸੂਦ ਨੇ ਸ਼ਲਾਘਾਯੋਗ ਕਦਮ ਚੁੱਕਿਆ ਉਸਨੂੰ ਪੂਰੀ ਦੁਨੀਆ ਨੇ ਸਲਾਹਿਆ ਹੈ। ਸੋਨੂੰ ਸੂਦ ਪੰਜਾਬੀ ਹੈ। ਉਸਨੇ ਆਪਣੀ ਸੇਵਾ ਭਾਵਨਾ ਨਾਲ ਆਪਣੇ ਪੰਜਾਬ ਅਤੇ ਜੱਦੀ ਸ਼ਹਿਰ ਮੋਗੇ ਸਿਰ ਪੂਰੀਆ ਦੁਨੀਆ ਵਿੱਚ ਫਖਰ ਨਾਲ ਵੱਡਾ ਕਰ ਦਿੱਤਾ ਹੈ। ਵੈਸੇ ਵੀ ਪੰਜਾਬੀਆਂ ਦੀ ਫਿਤਰਤ ਹੈ। ਉਹ ਜਦ ਵੀ ਕਿਤੇ ਦੁਨੀਆ ਤੇ ਦਰਪੇਸ਼ ਚੁਣੌਤੀਆ ਆਉਦੀਆ ਹਨ, ਤਾਂ ਸਭ ਤੋ ਅੱਗੇ ਹੋ ਕੇ ਦੂਸਰਿਆ ਦੀ ਮੱਦਦ ਕਰਦੇ ਹੋਏ ਸਾਹਮਣੇ ਆਉਦੇ ਹਨ। ਮਨੁੱਖਤਾ ਦੀ ਸੇਵਾ ਸਭ ਤੋ ਉੱਤਮ ਹੈ। ਪ੍ਰਮਾਤਮਾ ਸੋਨੂੰ ਸੂਦ ਸੇਵਾ ਲੇਖਾ ਲਾ ਕੇ ਉਸਨੂੰ ਹੋਰ ਤਰੱਕੀਆ ਦੇਵੇ। ਸੋਨੂੰ ਸੂਦ ਰੀਅਲ ਹੀਰੋ ਤੋ ਰੀਅਲ ਹੀਰੋ ਦਾ ਕਿਰਦਾਰ ਫਿਲਮਾਉਦਾ ਰਹੇ ਅਤੇ ਆਸਕਰ ਐਵਾਰਡਾ ਦਾ ਹੱਕਦਾਰ ਬਣੇ।
    ਅਰਵਿੰਦਰ ਸਿੰਘ

    ਪਿੰਡ ਡਰੋਲੀ ਭਾਈ ਜਿਲ੍ਹਾ ਮੋਗਾ। ਮੋਬਾ-99155-47728

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!