ਲਖਨਊ (ਪੰਜ ਦਰਿਆ ਬਿਊਰੋ)
ਭਾਰਤ ਵਿੱਚ ਬਾਂਦਰਾਂ ਦੇ ਇੱਕ ਟੋਲੇ ਦੁਆਰਾ ਕੋਵਿਡ -19 ਮਰੀਜ਼ਾਂ ਦੇ ਖੂਨ ਦੇ ਨਮੂਨੇ ਲੈ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਂਦਰਾਂ ਨੇ ਇਸ ਹਫਤੇ ਦੇ ਸ਼ੁਰੂ ਵਿਚ ਇਕ ਪ੍ਰਯੋਗਸ਼ਾਲਾ ‘ਤੇ ਹਮਲਾ ਕੀਤਾ ਅਤੇ ਨਮੂਨੇ ਖੋਹ ਲਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਟੈਕਨੀਸ਼ੀਅਨ ਉੱਤਰ ਪ੍ਰਦੇਸ਼ ਰਾਜ ਦੀ ਰਾਜਧਾਨੀ ਲਖਨਊ ਤੋਂ 460 ਕਿਲੋਮੀਟਰ (285 ਮੀਲ) ਉੱਤਰ ਵੱਲ, ਮੇਰਠ ਵਿੱਚ ਇੱਕ ਸਰਕਾਰੀ ਮੈਡੀਕਲ ਕਾਲਜ ਦੇ ਕੈਂਪਸ ਵਿੱਚ ਸੈਰ ਕਰ ਰਿਹਾ ਸੀ। ਕਾਲਜ ਦੇ ਇਕ ਉੱਚ ਅਧਿਕਾਰੀ, ਡਾ. ਐਸ. ਕੇ. ਗਰਗ ਨੇ ਕਿਹਾ ਕਿ ਬਾਂਦਰਾਂ ਨੇ ਚਾਰ ਮਰੀਜ਼ਾਂ ਦੇ ਖੂਨ ਦੇ ਨਮੂਨਿਆਂ ਨੂੰ ਖੋਹਿਆ ਅਤੇ ਭੱਜ ਗਏ। ਉਕਤ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਬਾਅਦ ਵਿੱਚ ਉਨ੍ਹਾਂ ਦੇ ਖੂਨ ਦੇ ਨਮੂਨੇ ਦੁਬਾਰਾ ਲੈਣੇ ਪਏ।ਅਧਿਕਾਰੀਆਂ ਨੇ ਕਿਹਾ ਕਿ ਉਹ ਸਪੱਸ਼ਟ ਨਹੀਂ ਹਨ ਕਿ ਬਾਂਦਰਾਂ ਨੇ ਖੂਨ ਦੇ ਨਮੂਨੇ ਕਿਧਰੇ ਡੋਲ੍ਹੇ ਹਨ ਜਾਂ ਨਹੀ ਪਰ ਕੈਂਪਸ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਇਸ ਵਾਇਰਸ ਦੇ ਹੋਰ ਫੈਲਣ ਦਾ ਡਰ ਹੈ। ਜੇ ਬਾਂਦਰ ਨਮੂਨਿਆਂ ਨੂੰ ਰਿਹਾਇਸ਼ੀ ਇਲਾਕਿਆਂ ਵਿਚ ਲੈ ਕੇ ਜਾਂਦੇ ਹਨ ਤਾਂ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।