ਨਵੀਂ ਦਿੱਲੀ (ਪੰਜ ਦਰਿਆ ਬਿਊਰੋ)
ਦੇਸ਼ ਵਿੱਚ ਸ਼ਨਿਚਰਵਾਰ ਸਵੇਰੇ ਅੱਠ ਵਜੇ ਤੱਕ ਇਕ ਦਿਨ ਵਿੱਚ ਕੋਵਿਡ-19 ਨਾਲ ਰਿਕਾਰਡ 265 ਲੋਕਾਂ ਦੀ ਮੌਤ ਹੋ ਗਈ ਅਤੇ 7,964 ਨਵੇਂ ਮਾਮਲੇ ਸਾਹਮਣੇ ਆਏ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ ਦੇਸ਼ ਵਿੱਚ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 4,971 ਹੋ ਗਈ ਹੈ ਤੇ ਇਸ ਤੋਂ ਪੀੜਤ ਲੋਕਾਂ 1,73,763 ਹਨ। ਭਾਰਤ ਕਰੋਨਾ ਮਰੀਜ਼ਾਂ ਦੇ ਮਾਮਲੇ ਵਿੱਚ ਦੁਨੀਆਂ ਵਿੱਚ 9ਵੇਂ ਸਥਾਨ ’ਤੇ ਹੈ।