ਫ਼ਰੀਦਾਬਾਦ (ਪੰਜ ਦਰਿਆ ਬਿਊਰੋ)
ਹਰਿਆਣਾ ਸਰਕਾਰ ਵੱਲੋਂ ਦਿੱਲੀ ਨਾਲ ਲੱਗਦੀ ਹੱਦ ਮੁੜ ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨ ਫਰੀਦਾਬਾਦ-ਬਦਰਪੁਰ ਤੇ ਦਿੱਲੀ-ਗੂਰੂਗਰਾਮ ਹੱਦ ਉਪਰ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਹਰਿਆਣਾ ਸਰਕਾਰ ਦੇ ਹੁਕਮਾਂ ਦੇ ਮੱਦੇਨਜ਼ਰ ਦਿੱਲੀ ਤੋਂ ਹਰਿਆਣਾ ਆਣ-ਜਾਣ ਵਾਲੇ ਲੋਕਾਂ ਦੀਆਂ ਗੱਡੀਆਂ ਦੀ ਜਾਂਚ ਸਖ਼ਤੀ ਨਾਲ ਕੀਤੀ ਜਾ ਰਹੀ ਸੀ। ਅਦਾਲਤਾਂ ਵੱਲੋਂ ਦਿੱਤੀਆਂ ਹਦਾਇਤਾਂ ਤਹਿਤ ਜਿਨ੍ਹਾਂ ਨੂੰ ਛੋਟ ਮਿਲੀ ਹੈ ਜਾਂ ਜ਼ਰੂਰੀ ਸੇਵਾਵਾਂ ਵਾਲਿਆਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਹੈ। ਉਹ ਵੀ ਈ-ਪਾਸ ਵਾਲਿਆਂ ਨੂੰ ਹੀ ਆਗਿਆ ਦਿੱਤੀ ਜਾਵੇਗੀ।