ਹੰਡਿਆਇਆ (ਬੰਧਨ ਤੋੜ ਸਿੰਘ )
ਬਰਨਾਲਾ ਦੇ ਪਿੰਡ ਖੁੱਡੀ ਕਲਾਂ ਦੀ ਐੱਸ ਬੀ ਆਈ ਬੈਂਕ ਦੇ ਜਿੰਦਰੇ ਤੋੜ ਚੋਰ ਰਾਈਫਲ ਲੈ ਗਏ। ਲੌਕਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਲੌਕਰ ਨਾ ਟੁੱਟਣ ਕਰਕੇ ਨਕਦੀ ਲੁੱਟਣ ਤੋਂ ਬਚਾਅ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਐੱਸ ਪੀ ਡੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਜਿਨ੍ਹਾਂ ਦੀ ਗਿਣਤੀ ਕੈਮਰਿਆਂ ਰਾਹੀਂ ਤਿੰਨ ਦਾ ਪਤਾ ਲੱਗਿਆ ਹੈ, ਨੇ ਐੱਸ ਬੀ ਆਈ ਬੈਂਕ ਖੁੱਡੀ ਕਲਾਂ ਦੀ ਬਰਾਂਚ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਪਰ ਉਕਤ ਚੋਰਾਂ ਤੋਂ ਲੌਕਰ ਨਾ ਟੁੱਟਣ ਕਾਰਨ ਬਚਾਅ ਹੋ ਗਿਆ। ਪਰ ਚੋਰ ਬੈਂਕ ਦੀ ਰਾਈਫਲ ਚੋਰੀ ਕਰਕੇ ਲੈ ਗਏ ਹਨ। ਉਹਨਾਂ ਕਿਹਾ ਉਕਤ ਸਾਰੀ ਘਟਨਾ ਦੀ ਬਾਰੀਕੀ ਨਾਲ ਪੜਤਾਲ ਕਰਕੇ ਚੋਰਾਂ ਨੂੰ ਜਲਦੀ ਹੀ ਫੜ੍ਹ ਜੇਲ੍ਹ ਭੇਜਿਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਡੀ ਐਸ ਪੀ ਡੀ ਰਮਨਿੰਦਰ ਸਿੰਘ ਦਿਓਲ,ਡੀ ਐਸ ਪੀ ਬਲਜੀਤ ਸਿੰਘ ਬਰਾੜ, ਡੀ ਐਸ ਪੀ ਰਵਿੰਦਰ ਸਿੰਘ ਤਪਾ,ਐੱਸ ਐੱਚ ਓ ਸਦਰ ਬਲਜੀਤ ਸਿੰਘ,ਸੀ ਆਈ ਏ ਇੰਚਾਰਜ ਬਲਜੀਤ ਸਿੰਘ,ਚੋਂਕੀ ਇੰਚਾਰਜ ਗੁਰਪਾਲ ਸਿੰਘ ਏ ਐੱਸ ਆਈ,ਬੈਂਕ ਮੈਨੇਜਰ ਮੋਹਨ ਸਿੰਘ,ਸਰਪੰਚ ਗੁਰਮੇਲ ਸਿੰਘ,ਅਵਤਾਰ ਸਿੰਘ,ਗੁਰਤੇਜ ਸਿੰਘ, ਆਦਿ ਸਮੇਤ ਹੋਰ ਪੁਲਿਸ ਪਾਰਟੀ ਅਤੇ ਬੈਂਕ ਸਟਾਫ ਸੀ