3.4 C
United Kingdom
Sunday, March 8, 2026

More

    ਕੋਰੋਨਾ ਮਹਾਂਮਾਰੀ ਬਨਾਮ ਪੋਲੀਉ ਮਹਾਂਮਾਰੀ

     
    ਏਹੁ ਹਮਾਰਾ ਜੀਵਣਾ ਤੂੰ ਸਾਹਿਬ ਸਾਚੈ ਦੇਖ ।।
    ਅਰਵਿੰਦਰ ਸਿੰਘ ਡਰੋਲੀ ਭਾਈ


    ਤਕਰੀਬਨ 40-50 ਸਾਲਾ ਪਹਿਲਾ ਪੋਲੀਉ ਵਰਗੀ ਭਿਆਨਕ ਮਹਾਂਮਾਰੀ ਨੇ ਆਪਣੀ ਲਪੇਟ ਵਿੱਚ ਕਈ ਲੋਕਾਂ ਨੂੰ ਲੈ ਲਿਆ। ਇਸ ਲਪੇਟ ਵਿੱਚ ਬਹੁਤੇ ਜਨਮ ਲੈਣ ਵਾਲੇ ਬੱਚੇ ਜਾਂ ਪੈਦਾ ਹੋ ਚੁੱਕੇ ਮਾਸੂਮ ਬੱਚੇ, ਨੌਜਵਾਨ ਆਦਿ ਸਨ। ਕਈ ਵਾਰ ਇਹ ਪੋਲੀਉ ਵਾਇਰਸ ਬੁਖਾਰ ਵਿੱਚ ਹਵਾ ਲੱਗਣ ਨਾਲ ਜਾਂ ਫੇਰ ਡਾਕਟਰ ਦੀ ਅਣਗਹਿਲੀ ਕਾਰਨ ਟੀਕਾ ਲੱਗਣ ਨਾਲ ਇਨਸਾਨ ਦੇ ਸਰੀਰ ਤੇ ਆਪਣਾ ਹਮਲਾ ਕਰਕੇ ਉਸਨੂੰ ਹਮੇਸ਼ਾ ਲਈ ਅਪਾਹਜ ਕਰ ਦਿੰਦਾ ਸੀ। ਇਸ ਬਿਮਾਰੀ ਤੋ ਪੀੜਤ ਵਿਅਕਤੀ ਲੱਤ, ਬਾਹ, ਲੱਕ, ਰੀੜ ਦੀ ਹੱਡੀ, ਮੰਦਬੁੱਧੀ ਅਤੇ ਪੈਰ ਆਦਿ ਤੋ ਗ੍ਰਸਤ ਹੋ ਜਾਂਦੇ ਸਨ। ਮੌਜੂਦਾ ਦੌਰ ਵਿੱਚ ਇਸ ਭਿਆਨਕ ਪੋਲੀਉ ਵਾਇਰਸ ਨੂੰ ਹਰਾ ਕੇ ਦੁਨੀਆ ਨੇ ਜੰਗ ਤਾਂ ਜਿੱਤ ਲਈ ਹੈ। ਪਰ ਇਸ ਤੋ ਗ੍ਰਸਤ ਲੋਕਾਂ ਦੀ ਗਿਣਤੀ ਦਾ ਅੰਕੜਾ ਕੇਵਲ ਪੰਜਾਬ ਦੇ ਵਿੱਚ 10 ਲੱਖ ਦੇ ਕਰੀਬ ਹੈ । ਜੋ 40 ਤੋ 100 ਪ੍ਰਤੀਸ਼ਤ ਤੱਕ ਪੋਲੀਉ ਦੀ ਬਿਮਾਰੀ ਨਾਲ ਹਮੇਸ਼ਾ ਲਈ ਅਪੰਗ ਹੋ ਚੁੱਕੇ ਹਨ। ਅੱਜ ਦੇ ਦੌਰ ਦਾ ਨਵਾਂ ਕੋਰੋਨਾ ਵਾਇਰਸ ਭਾਵੇ ਸਾਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਕੇ ਕਾਫੀ ਨੁਕਸਾਨ ਕਰ ਰਿਹਾ ਹੈ। ਇਸ ਤੋ ਬਚਾਅ ਲਈ ਵਿਦੇਸ਼ਾ ਦੀਆਂ ਸਰਕਾਰਾਂ ਅਤੇ ਭਾਰਤ ਪੰਜਾਬ ਦੀਆਂ ਸਰਕਾਰਾਂ ਨੇ ਲੌਕਡਾਉਨ ਅਤੇ ਕਰਫਿਉ ਘੋਸ਼ਿਤ ਕੀਤੇ ਹਨ, ਜੋ ਬਚਾਅ ਵਿੱਚ ਸਹਾਇਕ ਸਿੱਧ ਹੋਇਆ ਹੈ।

    ਜਿਸ ਕਰਕੇ ਅਸੀ ਕੋਰੋਨਾ ਮਹਾਂਮਾਰੀ ਤੋ ਬਚਣ ਵਿੱਚ ਸਫਲ ਵੀ ਹੋਏ ਹਾਂ। ਗੱਲ ਕਰਦੇ ਹਾਂ ਪੰਜਾਬ ਵਿੱਚ ਲੌਕਡਾਉਨ ਅਤੇ ਕਰਫਿਉ ਕਾਰਨ ਪੂਰੇ ਕੰਮਕਾਰ ਤੇ ਆਮ ਜਿੰਦਗੀ ਦੇ ਪ੍ਰਭਾਵਿਤ ਹੋਣ ਬਾਰੇ । ਬਹੁਤੇ ਲੋਕ ਬੇਰੁਜਗਾਰੀ ਕਾਰਨ ਆਰਥਿਕ ਤੰਗੀ ਨਾਲ ਜੂਝਣ ਲੱਗ ਪਏ। ਸੁਅੰਗ ਲੋਕ ਤਾਂ ਫੇਰ ਵੀ ਥੋੜਾ ਬਹੁਤ ਸੰਭਲਣ ਵਿੱਚ ਘੱਟ ਸਮਾਂ ਲੈਣਗੇ। ਪਰ ਅਪੰਗ ਲੋਕਾਂ ਲਈ ਗੱਡੀ ਨੂੰ ਮੁੜ ਲੀਹ ਤੇ ਲਿਆਉਣਾ ਬੜਾ ਮੁਸ਼ਕਿਲ ਹੈ। ਉਨ੍ਹਾਂ ਦਾ ਗੁਜਰਾ ਤਾਂ ਪਹਿਲਾ ਹੀ ਬੜੀ ਮੁਸ਼ਕਿਲ ਨਾਲ ਹੋ ਰਿਹਾ ਸੀ। ਹੁਣ ਉਹ ਇਸ ਸੰਕਟ ਵਾਲੀ ਘੜੀ ਵਿੱਚ ਆਪਣਾ ਗੁਜ਼ਾਰਾ ਕਿਸ ਤਰ੍ਹਾਂ ਕਰਨਗੇ ਕਿਸੇ ਨਾ ਸੋਚਿਆ । ਜੋ ਕਿ ਇੱਕ ਸਵਾਲ ਹੈ। ਜਿਸ ਘਰ ਵਿੱਚ ਪਤੀ-ਪਤਨੀ ਦੋਵੇ ਅਪੰਗ ਹਨ। ਉਹਨਾਂ ਲਈ ਤਾਂ ਦੋਹਰੀ ਮੁਸੀਬਤ ਆ ਗਈ । ਜੋ ਥੋੜਾ ਬਹੁਤਾ ਹੱਥੀ ਕੰਮ ਕਰਦੇ ਸਨ, ਉਹ ਵੀ ਬੰਦ ਹੋ ਗਿਆ। ਜੇ ਸਰਕਾਰ ਵਾਲੇ ਪਾਸਿਉ ਕੋਈ ਮੱਦਦ ਦੀ ਗੱਲ ਕਰੀਏ ਤਾਂ ਕੇਵਲ 750 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ। ਜੋ ਇੱਕ ਪਰਿਵਾਰ ਦੇ ਗੁਜ਼ਾਰੇ ਲਈ ਨਾ-ਮਾਤਰ ਆਮਦਨ ਹੈ। ਦੂਸਰਾ ਜਿਸ ਘਰ ਮਾਂ-ਬਾਪ ਦੇ ਅਪਾਹਜ ਬੱਚੇ ਹਨ। ਉਨ੍ਹਾਂ ਲਈ ਵੀ ਇਸ ਆਫਤ ਦੀ ਘੜੀ ਦਾ ਸਾਹਮਣਾ ਕਰਨਾ ਕੋਈ ਸੁਖਾਲਾ ਕੰਮ ਨਹੀ ਹੈ। ਉਝਂ ਭਾਵੇ ਦਿਵਿਆਂਗ ਵਿਅਕਤੀਆਂ ਵਿੱਚ ਹੌਸਂਲੇ ਦੀ ਸ਼ਕਤੀ ਸੁਅੰਗ ਵਿਅਕਤੀਆਂ ਤੋ ਜਿਆਦਾ ਹੁੰਦੀ ਹੈ। ਪਰ ਇਹ ਹਲਾਤਾ ਅਤੇ ਸਮੇ ਤੇ ਨਿਰਭਰ ਕਰਦੀ ਹੈ। ਇਸ ਸੰਕਟ ਵਿੱਚ ਕਈ ਦਿਵਿਆਂਗ ਵਿਅਕਤੀ ਹੋਰਨਾ ਦੀ ਮੱਦਦ ਕਰਕੇ ਦੂਜਿਆ ਲਈ ਮਿਸਾਲ ਵੀ ਬਣੇ ਹਨ। ਪਰ ਫੇਰ ਵੀ ਬਹੁਤੇ ਦਿਵਿਆਂਗ ਘਰਾਂ ਚ ਬੈਠੇ ਅਚਾਨਕ ਆਈ ਕੋਰੋਨਾ ਮਹਾਂਮਾਰੀ ਕਾਰਨ ਕਮਾਈ ਕਰਨ ਤੋ ਅਸਮਰੱਥ ਹਨ। ਪੋਲੀਉ ਵਾਇਰਸ ਤੋ ਪੀੜਤ ਲੋਕ ਕੋਰੋਨਾ ਮਹਾਂਮਾਰੀ ਕਰਕੇ ਆਈ ਆਰਥਿਕ ਮੰਦਹਾਲੀ ਦਾ ਸਾਹਮਣਾ ਕਿਸ ਤਰ੍ਹਾਂ ਕਰਨ ਇਸ ਬਾਰੇ ਸਰਕਾਰ ਨੂੰ ਕੋਈ ਮਾਪਦੰਡ ਬਣਾਉਣਾ ਚਾਹੀਦਾ ਹੈ। ਜਿਵੇ ਹੋਰਨਾ ਸੂਬਿਆ ਵਿੱਚ 2500-3000 ਪੈਨਸ਼ਨ ਮਿਲ ਰਹੀ ਹੈ। ਪੰਜਾਬ ਸਰਕਾਰ ਨੂੰ ਵੀ ਅਪੰਗ ਲੋਕਾਂ ਦੀ ਪੈਨਸ਼ਨ ਵਿੱਚ ਵਾਧਾ ਕਰਨਾ, ਫਰੀ ਰਾਸ਼ਨ, ਆਦਿ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਤਾਂ ਕਿ ਅਪੰਗ ਲੋਕ ਵੀ ਕੋਰੋਨਾ ਮਹਾਂਮਾਰੀ ਦਾ ਡੱਟ ਕੇ ਮੁਕਾਬਲਾ ਕਰ ਸਕਣ। ਪੰਜਾਬ ਸਰਕਾਰ ਨੂੰ ਲੌਕਡਾਊਨ ਖੋਲਦੇ ਸਾਰ ਅਪੰਗ ਲੋਕਾਂ ਦੀਆਂ ਨੌਕਰੀਆਂ ਦਾ ਬੈਕਲਾਗ ਜਲਦ ਪੂਰਾ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ। ਸਵੈ-ਰੁਜ਼ਗਾਰ ਲਈ ਬਿਨ੍ਹਾ ਵਿਆ॥ ਲੋਨ ਮੁਹੱਈਆ ਕਰਨਾ, ਅਰਧ ਸਰਕਾਰੀ, ਪ੍ਰਾਈਵੇਟ ਫੈਕਰਟੀਆ ਵਿੱਚ ਰੁਜ਼ਗਾਰ ਪਹਿਲ ਦੇ ਆਧਾਰ ਤੇ ਦਿਵਾਉਣਾ ਚਾਹੀਦਾ ਹੈ। ਇਸ ਤੋ ਇਲਾਵਾ ਨਵਾਂ ਆਰ.ਪੀ.ਡੀ.ਐਕਟ-2016 ਨੂੰ ਪੂਰੀ ਤਰ੍ਰਾਂ ਲਾਗ± ਕਰ ਦੇਣਾ ਚਾਹੀਦਾ ਹੈ ਤਾਂ ਕਿ ਅੱਗੇ ਤੋ ਕਿਸੇ ਆਫਤ ਦੇ ਆਉਣ ਤੇ ਅਪੰਗ ਲੋਕ ਆਪਣੇ ਆਪ ਤੇ ਨਿਰਭਰ ਰਹਿ ਸਕਣ।  

    ਅਰਵਿੰਦਰ ਸਿੰਘ ਡਰੋਲੀ ਭਾਈ

    ਜਿਲ੍ਹਾ ਮੋਗਾ।

    ਮੋਬਾਈਲ-99155-47728

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!