ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਬਰਤਾਨਵੀ ਸਿਹਤ ਸਕੱਤਰ ਮੈਟ ਹੈਨਕੌਕ ਨੇ ਰੋਜ਼ਾਨਾ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਹੈ ਕਿ ਹੁਣ ਐਨ ਐਚ ਐਸ ਇੰਗਲੈਂਡ ਪ੍ਰਤੀ ਦਿਨ 161,000 ਟੈਸਟ ਕਰਵਾਉਣ ਦੇ ਯੋਗ ਹੈ। ਇਸ ਲਈ ਹੁਣ ਇਸ ਬਿਮਾਰੀ ਦੇ ਲੱਛਣਾਂ ਵਾਲਾ ਯੂਕੇ ਦਾ ਹਰ ਵਿਅਕਤੀ ਕੋਰੋਨਾਵਾਇਰਸ ਟੈਸਟ ਲਈ ਯੋਗ ਹੈ, ਜਿਸ ਵਿੱਚ ਪੰਜ ਸਾਲ ਤੱਕ ਦੇ ਬੱਚੇ ਵੀ ਹਨ। ਮੈਟ ਹੈਨਕੌਕ ਨੇ ਘੋਸ਼ਣਾ ਕੀਤੀ ਹੈ ਕਿ ਇਹ ਕੋਰੋਨਾਵਾਇਰਸ ਟੈਸਟਿੰਗ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਅਤੇ ਹੁਣ ਇਸ ਲਈ ਹਰ ਇਕ ਵਿਅਕਤੀ ਟੈਸਟ ਕਰਵਾ ਸਕਦਾ ਹੈ। ਸ਼੍ਰੀਮਾਨ ਹੈਨਕੌਕ ਨੇ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਇਹ ਪ੍ਰੋਗਰਾਮ ਦੇਸ਼ ਵਿੱਚ ਹਰ ਇੱਕ ਵਿਅਕਤੀ ਕੋਰੋਨਵਾਇਰਸ ਟੈਸਟ ਕਰਵਾਉਣ ਵਿੱਚ ਸਹਾਈ ਹੋਵੇਗਾ।