ਪੰਜਾਬ ਵਿੱਚ ਅੱਜ ਕੋਰੋਨਾ ਦਾ 33 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ।
ਹੁਣ ਤੱਕ ਸੂਬੇ ਵਿੱਚ 72468 ਸੈਪਲ ਟੈਸਟਾਂ ਲਈ ਭੇਜੇ ਗਏ ਜਿਨ੍ਹਾਂ ਵਿੱਚੋਂ 2139 ਸੈਪਲਾਂ ਦੀ ਰਿਪੋਰਟ ਪਾਜ਼ੇਟਿਵ ਅਤੇ 66417 ਕੇਸਾਂ ਦੀ ਰਿਪੋਰਟ ਨੈਗੇਟਿਵ ਆਈ। 3912 ਸੈਪਲਾਂ ਦੀ ਰਿਪੋਰਟ ਹਾਲੇ ਆਉਣੀ ਹੈ। 2081 ਕੇਸਾਂ ਵਿੱਚੋਂ ਹੁਣ ਤੱਕ 1918 ਮਰੀਜ਼ ਠੀਕ ਹੋ ਗਏ ਹਨ ਜਦੋਂ ਕਿ 40 ਦੀ ਮੌਤ ਹੋਈ ਹੈ। ਇਕ ਮਰੀਜ਼ ਆਕਸੀਜਨ ਸਪੋਰਟ ਉਤੇ ਹਨ ਜਦੋਂਕਿ ਇਕ ਮਰੀਜ਼ ਵੈਟੀਲੇਟਰ ਉਤੇ ਹੈ। ਸੂਬੇ ਵਿੱਚ ਕੋਰੋਨਾ ਦੇ ਹੁਣ 181 ਕੇਸ ਐਕਟਿਵ ਹਨ।