18.1 C
United Kingdom
Friday, June 19, 2026

More

    ਪੱਤਰਕਾਰਾਂ ‘ਤੇ ਹਮਲਿਆਂ ਖਿਲਾਫ ਬਰਨਾਲਾ ਪ੍ਰੈੱਸ ਕਲੱਬ ਵੱਲੋਂ ਰੋਸ ਮੁਜ਼ਾਹਰਾ

    ਪਤਰਕਾਰਾਂ ਤੇ ਹੋ ਰਹੇ ਪੁਲਿਸ ਦੇ ਹਮਲਿਆਂ,ਕੁੱਟਮਾਰ ਦੇ ਵਿਰੁੱਧ ਪ੍ਰੈਸ ਕਲੱਬ ਬਰਨਾਲਾ ਨੇ ਡੀਸੀ ਬਰਨਾਲਾ ਨੂੰ ਦਿੱਤਾ ਮੰਗ ਪੱਤਰ
    ਬਰਨਾਲਾ, ਹੰਡਿਆਇਆ (ਰਾਜਿੰਦਰ ਭਦੌਡ਼,ਬੰਧਨ ਤੋੜ ਸਿੰਘ, ਲਿਆਕਤ ਅਲੀ)
      ਅੱਜ ਬਰਨਾਲਾ ਪ੍ਰੈਸ ਕਲੱਬ ਨੇ ਪਿਛਲੇ ਦਿਨਾਂ ਦੌਰਾਨ ਡਿਉਟੀ ਕਰ ਰਹੇ ਪੱਤਰਕਾਰਾਂ ਨੂੰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਪੁਲਿਸ ਸਟਾਫ ਨੇ ਕੁੱਟਿਆ ਹੈ। ਦੇ ਸਬੰਧ ਚ ਡੀਸੀ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਅਤੇ ਰੋਸ ਮੁਜਾਹਰਾ ਵੀ ਕੀਤਾ। ਇਸ ਮੌਕੇ ਬੋਲਦਿਆਂ ਪ੍ਰੈਸ ਕਲੱਬ ਬਰਨਾਲਾ ਦੇ ਪ੍ਰਧਾਨ ਚੇਤਨ ਸ਼ਰਮਾਂ,ਸਾਬਕਾ ਪ੍ਰਧਾਨ ਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਇੱਕ ਦਰਜਨ ਦੇ ਕਰੀਬ ਅਜਿਹੀਆਂ ਘਟਨਾਵਾਂ ਹਨ ਜੋ ਵੀਡੀਓ ਦੇ ਜ਼ਰੀਏ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ। ਪਰ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹਨ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਨਹੀਂ ਹੋਈਆਂ। ਕਿਉਂਕਿ ਮੌਕੇ ‘ਤੇ ਕੋਈ ਵੀਡੀਓ ਨਹੀਂ ਬਣਾਈ ਜਾ ਸਕੀ। ਕਰਫਿਉ ਦੇ ਦੌਰਾਨ ਪੁਲਿਸ ਦੀ ਡਿਉਟੀ ਦਾ ਸਨਮਾਨ ਵੀ ਕੀਤਾ ਜਾਂਦਾ ਹੈ। ਅਸੀਂ ਸਾਰੇ ਇਸਦਾ ਸਤਿਕਾਰ ਕਰਦੇ ਹਾਂ। ਪਰ ਪੱਤਰਕਾਰਾਂ ਦੀ ਡਿਉਟੀ ਵੀ ਕੋਈ ਘੱਟ ਸਤਿਕਾਰ ਯੋਗ ਨਹੀਂ ਹੈ। ਬਹੁਤ ਸਾਰੇ ਪੁਲਿਸ ਕਰਮਚਾਰੀ ਇਸ ਗੱਲ ਨੂੰ ਨਹੀਂ ਸਮਝਦੇ ਅਤੇ ਕਰਫਿਉ ਅਤੇ ਲਾਕਡਾਉਨ ਦੌਰਾਨ ਡਿਉਟੀ ‘ਤੇ ਜਾਣ ਵਾਲੇ ਪੱਤਰਕਾਰਾਂ ਲਈ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਨਾ ਸਹਿਣਯੋਗ ਵਰਤਾਰਾ ਹੈ ਅਤੇ ਕਈ ਥਾਵਾਂ’ ਤੇ ਪੱਤਰਕਾਰਾਂ ਨੂੰ ਕੁੱਟਿਆ ਗਿਆ ਹੈ। ਅਸੀਂ ਪ੍ਰੈਸ ਕਲੱਬ ਬਰਨਾਲਾ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਸਬੰਧੀ ਤੁਰੰਤ ਆਦੇਸ਼ ਜਾਰੀ ਕਰਕੇ ਪੁਲਿਸ ਨੂੰ ਪੱਤਰਕਾਰਾਂ ਨਾਲ ਚੰਗਾ ਵਿਵਹਾਰ ਕਰਨ ਦੀ ਹਦਾਇਤ ਕੀਤੀ ਜਾਵੇ। ਨਾਲ ਹੀ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਵਿਚ ਡਿਉਟੀ ਕਰ ਰਹੇ ਪੱਤਰਕਾਰਾਂ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਵੀ ਪਰਚੇ ਦਰਜ ਕੀਤੇ ਜਾਣ ਅਤੇ ਵਿਭਾਗੀ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ।

     ਇਸ ਸਮੇਂ ਬੋਲਦਿਆਂ ਬੁਲਾਰਿਆਂ ਨੇ ਇਕ ਹੋਰ ਮੰਗ ਕੀਤੀ ਹੈ ਜੋ ਸਮੇਂ ਦੀ ਲੋੜ ਹੈ। ਕਿ ਡਿਉਟੀ ਕਰ ਰਹੇ ਪੱਤਰਕਾਰਾਂ ਲਈ ਵਿਸ਼ੇਸ਼ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਜਦੋਂ ਇੱਕ ਪੱਤਰਕਾਰ ਡਿਉਟੀ ‘ਤੇ ਹੁੰਦਾ ਹੈ, ਜੇ ਕੋਈ ਸਰਕਾਰੀ ਅਧਿਕਾਰੀ, ਕਰਮਚਾਰੀ ਜਾਂ ਕੋਈ ਹੋਰ ਵਿਅਕਤੀ ਉਸਨੂੰ ਡਿਉਟੀ ਕਰਨ ਤੋਂ ਰੋਕਦਾ ਹੈ, ਜਾਂ ਉਸ’ ਤੇ ਹਮਲਾ ਕੀਤਾ ਜਾਂਦਾ ਹੈ। ਉਸ ਵਿਅਕਤੀ ਤੇ ਡਿਉਟੀ ਵਿੱਚ ਰੁਕਾਵਟ ਪਾਉਣ ਦਾ ਪਰਚਾ ਰਜਿਸਟਰ ਹੋਣਾ ਚਾਹੀਦਾ ਹੈ। ਹੁਣ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਇਸ ਕਾਨੂੰਨ ਨੂੰ ਲਾਗੂ ਕੀਤੇ ਬਗੈਰ, ਲੋਕਤੰਤਰ ਦੇ ਚੌਥੇ ਥੰਮ ਦੀ ਤਾਕਤ ਬਹਾਲ ਨਹੀਂ ਰੱਖੀ ਜਾ ਸਕਦੀ। ਤਾਂ ਜੋ ਪੱਤਰਕਾਰ ਬਿਨਾਂ ਕਿਸੇ ਡਰ ਦੇ ਸਮਾਜ ਦੀ ਸੇਵਾ ਕਰਦੇ ਰਹਿਣ ਅਤੇ ਸਰਕਾਰ ਅਤੇ ਲੋਕਾਂ ਦਰਮਿਆਨ ਸੰਪਰਕ ਦੇ ਮਾਧਿਅਮ ਵਜੋਂ ਦ੍ਰਿੜਤਾ ਨਾਲ ਕੰਮ ਕਰਨ।ਇਸ ਮੌਕੇ ਜਿਲ੍ਹਾ ਬਰਨਾਲਾ ਦੇ ਸਾਰੇ ਪੱਤਰਕਾਰ ਮੌਜੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!