ਦੁੱਖਭੰਜਨ ਸਿੰਘ ਰੰਧਾਵਾ
0351920036369
ਦਿਲ ਲੁੱਟਿਆ ਫਿਰ
ਜਾਨ ਵੀ ਮੰਗੀ,
ਤੂੰ ਨਾ ਚੰਦਰੀਏ
ਜ਼ਰਾ ਵੀ ਸੰਗੀ।
ਸੱਧਰਾਂ ਦੇ ਇਸ ਬਾਗ
ਨੂੰ ਤੂੰ ਉਜਾੜ ਕੇ ਰੱਖਤਾ ਨੀਂ,
ਕੋਰੇ ਕਾਗਜ਼ ਵਰਗਾ
ਦਿਲ ਤੂੰ ਪਾੜਕੇ ਰੱਖਤਾ ਨੀਂ।
ਸਾਡੇ ਦਿਲ ਨੂੰ ਵੇਖ ਤੂੰ,
ਪੁੱਛਕੇ ਕੀ ਇਸ ਉੱਤੇ,
ਬੀਤ ਰਹੀ ਹੈ।
ਜੋ ਤੂੰ ਕੀਤੀ ਦਿਲ ਲਗੀ,
ਕੀ ਓ ਤੇਰੇ ਲਈ,
ਠੀਕ ਰਹੀ ਹੈ।
ਗ਼ਮਾਂ ਦੀਆਂ ਤੂੰ ਬੰਦ,
ਸੀਪਾਂ ਵਿੱਚ ਵਾੜਕੇ ਰੱਖਤਾ ਨੀਂ।
ਕੋਰੇ ਕਾਗਜ਼ ਵਰਗਾ,
ਦਿਲ ਤੂੰ ਪਾੜਕੇ ਰੱਖਤਾ ਨੀਂ।
ਮੈਂ ਨਈਂ ਆਪਣੀਂ ਜਿੰਦਗੀ,
ਅੰਦਰ ਖੁਸ਼ੀ ਵੇਖੀ,
ਤੇ ਨਾ ਹੰਢਾਈ ਨੀ।
ਜੀਣ ਮਰਨ ਦੀਆਂ,
ਸੌਂਹਾਂ ਖਾ ਕੇ ਤੂੰ ਕਿਹੜੀ,
ਰਸਮ ਨਿਭਾਈ ਨੀ।
ਜੀਉਂਦੇ ਜੀ ਤੂੰ ਸੂਲੀ,
ਸਾਨੂੰ ਚਾੜਕੇ ਰੱਖਤਾ ਨੀਂ ।
ਕੋਰੇ ਕਾਗਜ਼ ਵਰਗਾ,
ਦਿਲ ਤੂੰ ਪਾੜਕੇ ਰੱਖਤਾ ਨੀਂ।
ਦੁੱਖਭੰਜਨ ਦੇ ਖਾਬਾਂ,
ਨੂੰ ਤੂੰ ਪੋਰੀ ਪੋਰੀ,
ਕਰਤਾ ਨੀਂ।
ਤੂਤ ਦੇ ਮੋਛੇ ਵਰਗਾ,
ਹੌਸਲਾ ਵਿਚੋਂ ਪਾੜਕੇ,
ਧਰਤਾ ਨੀਂ।
ਕਪਾਹ ਦੀ ਫੁੱਟੀ,
ਵਰਗਾ ਦਿਲ ਤੂੰ,
ਸਾੜਕੇ ਰੱਖਤਾ ਨੀਂ ।
ਕੋਰੇ ਕਾਗਜ਼ ਵਰਗਾ,
ਦਿਲ ਤੂੰ ਪਾੜਕੇ ਰੱਖਤਾ ਨੀਂ।