4.2 C
United Kingdom
Saturday, March 7, 2026

More

    ਹਿਉਮੈਨਿਟੀ ਫ਼ਰਸਟ ਵੱਲੋਂ ਪਤੱਰਕਾਰਾਂ ਦਾ ਸਨਮਾਨ

    ਕਾਦੀਆਂ (ਤਾਰੀ) 
    ਅੰਤਰ-ਰਾਸ਼ਟਰੀ ਮੁਸਲਿਮ ਜਮਾਤੇ ਅਹਿਮਦੀਆ ਦੀ ਹਿਉਮੈਨਿਟੀ ਫ਼ਰਸਟ ਵੱਲੋਂ ਕਾਦੀਆਂ ਦੇ ਪਤੱਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇੱਹ ਸਨਮਾਨ ਕੋਵਿਡ-19 ਚ ਮੀਡਿਆ ਵੱਲੋਂ ਸ਼ਾਨਦਾਰ ਸੇਵਾਵਾਂ ਦੇਣ ਲਈ ਕੀਤਾ ਗਿਆ ਹੈ। ਇੱਹ ਸਨਮਾਨ ਹਿਉਮੈਨਿਟੀ ਫ਼ਰਸਟ ਭਾਰਤ ਦੇ ਚੇਅਰਮੈਨ ਰਫ਼ੀਕ ਅਹਿਮਦ ਬੇਗ ਨੇ ਪਤੱਰਕਾਰਾਂ ਨੂੰ ਭੇਂਟ ਕੀਤੇ। ਇਸ ਮੋਕੇ ਤੇ ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਚਲਦੇ ਹਿਉਮੈਨਿਟੀ ਫ਼ਰਸਟ ਦੁਨਿਆ ਭਰ ਚ ਲੋਕਾਂ ਦੀ ਸੇਵਾ ਚ ਜੁੱਟੀ ਹੋਈ ਹੈ। ਭਾਰਤ ਚ ਲਾਕਡਾਉਨ ਅਤੇ ਕਰਫ਼ਿਉ ਦੇ ਚਲਦੀਆਂ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਮੋਕਾ ਮਿਲ ਰਿਹਾ ਹੈ। ਅਸੀਂ ਲੋਕਾਂ ਤੱਕ ਵੱਡੇ ਪਧੱਰ ਤੱਕ ਰਾਸ਼ਨ, ਮਾਸਕ ਅਤੇ ਸੈਨੇਟਾਈਜ਼ਰ ਵੰਡ ਚੁਕੇ ਹਾਂ ਅਤੇ ਇੱਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਮੋਕੇ ਤੇ ਹਿਉਮੈਨਿਟੀ ਫ਼ਰਸਟ ਪੰਜਾਬ ਦੇ ਮੁੱਖ ਪ੍ਰਬੰਧਕ ਨੂਰ-ਉਦੀਨ ਨੇ ਦਸਿਆ ਕਿ ਅਸੀਂ ਪੂਰੇ ਪੰਜਾਬ ਚ ਗ਼ਰੀਬ ਲੋਕਾਂ ਦਾ ਰਾਸ਼ਨ ਵੰਡ ਰਹੇ ਹਾਂ। ਉਨ੍ਹਾਂ ਦਸਿਆ ਕਿ ਪੂਰੇ ਜ਼ਿਲੇ ਚ ਅਸੀਂ ਮਾਸਕ ਅਤੇ ਸੈਨੇਟਾਈਜ਼ਰ ਵੰਡ ਚੁੱਕੇ ਹਾਂ। ਅਸੀਂ ਕਈ ਸ਼ਹਿਰਾਂ, ਪਿੰਡਾਂ ਅਤੇ ਕਸਬੀਆਂ ਚ ਸੈਨੇਟਾਈਜ਼ ਕਰਵਾ ਚੁੱਕੇ ਹਨ। ਉਨ੍ਹਾਂ ਮੀਡਿਆ ਦੀ ਤਾਰੀਫ਼ ਕਰਦੀਆਂ ਕਿਹਾ ਕਿ ਉਹ ਇਸ ਅੋਖੇ ਸਮੇਂ ਚ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਅਤੇ ਕੋਵਿਡ ਦੀ ਇੱਸ ਲੜਾਈ ਚ ਦੇਸ਼ਵਾਸੀਆਂ ਨੂੰ ਜਾਗਰੂਕ ਕਰਨ ਆਪਣੀ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਕੋਵਿਡ ਨਾਲ ਸਬੰਧਿਤ ਹਰ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਚ ਸਰਗਰਮ ਹੈ।  ਇੱਸ ਮੋਕੇ ਤੇ ਮੁਕੇਸ਼ ਵਰਮਾਂ, ਗੁਰਪ੍ਰੀਤ ਸਿੰਘ, ਚੋਧਰੀ ਮਨਸੂਰ ਘਨੋਕੇ, ਬਲਵਿੰਦਰ ਸੋਹਲ, ਤਾਰਿਕ ਅਹਿਮਦ ਖ਼ਾਂ, ਗੁਰਪ੍ਰੀਤ ਕੋਰ, ਰੇਖਾ ਵਰਮਾਂ, ਸਵਰਨ ਸਿੰਘ, ਲਖਵਿੰਦਰ ਸਿੰਘ, ਕ੍ਰਿਸ਼ਨ  ਅਹਿਮਦ, ਜ਼ੀਸ਼ਾਨ ਅਹਿਮਦ, ਕੁਲਵਿੰਦਰ ਸਿੰਘ ਭਾਟੀਆ, ਅਬਦੁਲ ਸਲਾਮ ਤਾਰੀ, ਡਾਕਟਰ ਅਨਮੋਲ ਸਿੰਘ, ਚੋਧਰੀ ਮਕਬੂਲ ਅਹਿਮਦ, ਸੰਜੀਵ ਸੂਰੀ, ਸੰਦੀਪ ਸਿੰਘ ਸਮੇਤ ਅਨੇਕ ਪਤੱਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!