7.5 C
United Kingdom
Sunday, March 8, 2026

More

    ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਜੰਜਗੀਰ ਚੰਪਾ ਲਈ ਟ੍ਰੇਨ ਰਵਾਨਾ

    ਅੰਮ੍ਰਿਤਸਰ,(ਰਾਜਿੰਦਰ ਰਿਖੀ)
    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਸੂਬਿਆਂ ‘ਚ ਭੇਜਣ ਦੀ ਕੀਤੀ ਪਹਿਲ ਤਹਿਤ ਅੱਜ ਸ਼ਾਮ ਅੰਮ੍ਰਿਤਸਰ ਤੋਂ 29ਵੀਂ ਰੇਲ ਗੱਡੀ ਜੰਜਗੀਰ ਚੰਪਾ (ਛੱਤੀਸਗੜ) ਲਈ ਰਵਾਨਾ ਹੋ ਗਈ। ਇਸ ਰੇਲ ਗੱਡੀ ਰਾਹੀਂ 1600 ਯਾਤਰੀ ਆਪਣੇ ਘਰਾਂ ਨੂੰ ਗਏ। ਇਥੋਂ ਚੜੇ ਸਾਰੇ ਪ੍ਰਵਾਸੀਆਂ ਦਾ ਡਾਕਟਰੀ ਮੁਆਇਨਾ ਕਰਵਾ ਕੇ ਅਤੇ ਰੋਟੀ-ਪਾਣੀ ਦੇ ਪੈਕ ਨਾਲ ਦੇ ਕੇ ਰੇਲ ਗੱਡੀ ਵਿਚ ਚੜਾਇਆ ਗਿਆ। ਡਾਕਟਰੀ ਨਿਰੀਖਣ, ਟਿਕਟਾਂ ਦੀ ਵੰਡ, ਖਾਣਾ ਮੁਹਈਆ ਕਰਵਾਉਣ ਅਤੇ ਰੇਲ ਗੱਡੀ ਵਿਚ ਚੜਾਉਣ ਤੱਕ ਕਿਧਰੇ ਵੀ ਮਜ਼ਦੂਰਾਂ ਦੀ ਭੀੜ ਵਿਖਾਈ ਨਹੀਂ ਦਿੱਤੀ ਅਤੇ ਨਾ ਹੀ ਕਿਸੇ ਪ੍ਰਵਾਸੀ ਨੂੰ ਇਸ ਲਈ ਕੋਈ ਪੈਸਾ ਖਰਚ ਕਰਨਾ ਪਿਆ।
    ਰੇਲਵੇ ਯਾਤਰਾ ਲਈ ਨਿਯੁੱਕਤ ਕੀਤੇ ਗਏ ਨੋਡਲ ਅਧਿਕਾਰੀ ਰਜਤ ਉਬਰਾਏ ਵੱਲੋਂ ਵੱਖ-ਵੱਖ ਥਾਵਾਂ ਉਤੇ ਪ੍ਰਵਾਸੀਆਂ ਦਾ ਡਾਕਟਰੀ ਮੁਆਇਨਾ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ, ਜਿਥੋਂ ਉਨਾਂ ਨੂੰ ਬੱਸਾਂ ਵਿਚ ਬਿਠਾ ਕੇ ਸਟੇਸ਼ਨ ਉਤੇ ਛੱਡਿਆ ਗਿਆ।
    ਰੇਲ ਗੱਡੀ ਵਿਚ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਅਨੁਸਾਰ ਪ੍ਰਵਾਸੀਆਂ ਦੀਆਂ ਸੂਚੀਆਂ ਬਣਾ ਕੇ ਉਨਾਂ ਨੂੰ ਘਰਾਂ ਤੋਂ ਲਿਆ ਕੇ ਡਾਕਟਰੀ ਮੁਆਇਨਾ ਕਰਵਾ ਕੇ ਰੇਲ ਗੱਡੀ ਵਿਚ ਚੜਾਉਣ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਸੀ, ਜਿਸ ਸਦਕਾ ਇਹ ਸਾਰਾ ਪ੍ਰੋਗਰਾਮ ਬੜੇ ਵਧੀਆ ਢੰਗ ਨਾਲ ਨੇਪਰੇ ਚੜਿਆ। ਇਸ ਮੌਕੇ ਤਹਿਸੀਲਦਾਰ ਬੀਰਕਿਰਨ ਸਿੰਘ, ਨਾਇਬ ਤਹਿਸੀਲਦਾਰ ਰਤਨਜੀਤ ਵੀ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!