14.8 C
United Kingdom
Monday, June 22, 2026

More

    ਸਕਾਟਲੈਂਡ- ਘਰ ਵਿੱਚ ਵੜ ਕੇ ਮਾਰੀ ਗੋਲੀ, ਇੱਕ ਦੀ ਮੌਤ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਇੱਕ ਬੰਦੂਕਧਾਰੀ ਨੇ ਘਰ ਵਿੱਚ ਵੜ ਕੇ ਗੋਲੀ ਚਲਾਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਕਾਟਲੈਂਡ ਪੁਲਿਸ ਆਇਰਸ਼ਾਇਰ ਦੇ ਅਰਡਰਸਨ ਵਿੱਚ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ। ਫੋਰਸ ਨੇ ਕਿਹਾ ਕਿ ਇੱਕ ਬੰਦੂਕਧਾਰੀ ਸ਼ਾਮ ਕਰੀਬ 4:30 ਵਜੇ ਸ਼ਹਿਰ ਦੇ ਨਿਟਸਡੇਲ ਰੋਡ ਸਥਿਤ ਇੱਕ ਘਰ ਵਿੱਚ ਗਿਆ। ਉਸ ਸਮੇਂ ਦੋ ਵਿਅਕਤੀ ਘਰ ਦੇ ਅੰਦਰ ਸਨ ਜਦੋਂ ਉਸਨੇ ਗੋਲੀ ਚਲਾਈ ਤਾਂ ਇਕ 42 ਸਾਲਾ ਵਿਅਕਤੀ ਗੰਭੀਰ ਜ਼ਖਮੀ ਹੋਣ ਤੋਂ ਤੁਰੰਤ ਬਾਅਦ ਮਰ ਗਿਆ। ਘਟਨਾ ਦੇ ਸਹੀ ਹਾਲਾਤਾਂ ਦਾ ਪਤਾ ਕਰਨ ਲਈ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਸ਼ੱਕੀ ਵਿਅਕਤੀ ਦੀ ਭਾਲ ਲਈ ਆਸ ਪਾਸ ਦੇ ਖੇਤਰ ਦੀ ਭਾਲ ਕਰ ਰਹੀ ਹੈ। ਇਸ ਖੇਤਰ ਵਿਚ ਸੀਸੀਟੀਵੀ ਦੀ ਮੱਦਦ ਵੀ ਲਈ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!