17 C
United Kingdom
Monday, June 22, 2026

More

    ਕਨੇਡਾ ਵਿੱਚ ਸਿੱਖੀ ਦਾ ਨਾਮ ਉੱਚਾ ਕਰ ਰਿਹਾ ਹੈ -ਦਸਤਾਰ ਕੋਚ ਨਾਜ਼ਰ ਸਿੰਘ ਸੰਧੂ

    “ਦਸਤਾਰ ਸਿੱਖ ਕੌਮ ਨੂੰ ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ਗਿਆ ਤਾਜ ਹੈ ।ਲੱਖਾਂ ਵਿੱਚੋਂ ਪੱਗੜੀਧਾਰੀ ਸਿੱਖ ਦੂਰ ਤੋ ਹੀ ਪਛਾਣਿਆ ਜਾਦਾਂ ਹੈ।” ਇਹ ਕਹਿਣਾ ਹੈ ਪੱਗੜੀ ਕੋਚ ਨਾਜ਼ਰ ਸਿੰਘ ਸੰਧੂ ਦਾ ਜੋਕਿ ਪਿੱਛਲੇ ਪੰਜ ਸਾਲਾਂ ਤੋ ਕਨੇਡਾ ਦੇ ਬਰੈਮਪਟਨ ਸ਼ਹਿਰ ਵਿੱਚ ਹਰ ਹਫ਼ਤਾ ਅੰਤ ਤੇ ਨਿਰਸਵਾਰਥ ਦਸਤਾਰ ਸਜਾਉਣ ਦੀ ਸੇਵਾ ਕਰ ਰਿਹਾ ਹੈ।ਪੰਜਾਬ ਦੇ ਲੁਧਿਆਣਾ ਦੇ ਨਜ਼ਦੀਕ ਪਿੰਡ ਫੈਰੂਰਾਈ ਦਾ ਜੰਮਪਲ ਅੱਜ ਕੱਲ ਸਿੱਖ ਕੌਮ ਅਤੇ ਪੰਜਾਬ ਦਾ ਨਾਮ ਕਨੇਡਾ ਵਿੱਚ ਉੱਚਾ ਕਰ ਰਿਹਾ ਹੈ । ਸੋਹਣੀ ਦਸਤਾਰ ਤੇ ਦਰਸ਼ਨੀ ਨੌਜਵਾਨ ਰੋਹਬਦਾਰ ਚਿਹਰਾ ਦੇਖ ਕੇ ਹਰ ਦੇਖਣ ਵਾਲਾ ਨਾਜ਼ਰ ਸਿੰਘ ਸੰਧੂ ਵੱਲ ਤੱਕਦਾ ਰਹਿ ਜਾਂਦਾ ਹੈ।

    ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਪੋਸਟ ਗਰੈਜੂਏਟ ਨਾਜ਼ਰ ਸਿੰਘ ਸੰਧੂ ਕਿੱਤੇ ਵਜੋ ਕਨੇਡਾ ਦੇ ਸੂਬੇ ਵਿੱਚ ਉੁਨਟਾਰੀਓ ਵਿੱਚ ਰਿਐਲਟਰ ਹੈ ।ਅੱਜ ਕੱਲ ਮਾਂ , ਪਤਨੀ ਤੇ ਦੋ ਬੱਚਿਆਂ ਸਮੇਤ ਵੁੱਡਬਰਿੱਜ ਸ਼ਹਿਰ ਵਿੱਚ ਰਹਿ ਰਿਹਾ ਹੈ ।ਨਾਜ਼ਰ ਸਿੰਘ ਦੇ ਦੱਸਣ ਅਨੁਸਾਰ ਉੁਸਨੂੰ ਸੌ ਤੋ ਉੱਪਰ ਪੱਗੜੀ ਬੰਨਣ ਦੇ ਸਟਾਈਲ ਆਉਂਦੇ ਹਨ। ਅੱਜ ਕੱਲ ਉਹ ਉਨਟਾਰੀਓ ਦੀ ਸਿੱਖ ਮੋਟਰ ਸਾਈਕਲ ਕਲੱਬ ਦਾ ਪ੍ਰਧਾਨ ਹੈ ।ਯਾਦ ਰਹੇ ਕਿ ਇਸੇ ਸਿੱਖ ਮੋਟਰ ਸਾਈਕਲ ਕਲੱਬ ਨੇ ਲੰਮੇ ਸੰਘਰਸ਼ ਬਾਅਦ ਸਿੱਖਾਂ ਨੂੰ ਉਨਟਾਰੀਓ ਸੂਬੇ ਵਿੱਚ ਪੱਗ ਬੰਨਕੇ ਮੋਟਰ ਸਾਈਕਲ ਚਲਾਉਣ ਨੂੰ ਦੀ ਇਜਾਜ਼ਤ ਦਿਵਾਈ ਸੀ ।

    ਨਾਜ਼ਰ ਸਿੰਘ ਇੱਕ ਪੱਗੜੀ ਕੋਚ ਦੇ ਤੋਰ ਤੇ ਕਨੇਡਾ ਭਰ ਵਿੱਚ ਹਜਾਰਾ ਸੰਗਤਾਂ ਨੂੰ ਦਸਤਾਰ ਸਜਾਉਣੀ ਸਿਖਾ ਚੁੱਕਾ ਹੈ ।ਜਿਸ ਵਿੱਚ ਹੋਰ ਧਰਮਾਂ ਦੇ ਕਨੇਡੀਅਨ ਵੀ ਸਾਮਿਲ ਹਨ ।ਮੁਫ਼ਤ ਵਿੱਚ ਦਸਤਾਰ ਸਜਾਉਣ ਤੋ ਉੁਸਨੂੰ ਵੱਖਰਾ ਸਕੂਨ ਮਿਲਦਾ ਹੈ ।ਉਨਟਾਰੀਓ ਦੀ ਵਿਧਾਨ ਸਭਾ ਤੇ ਕਨੇਡਾ ਦੀ ਪਾਰਲੀਮੈਂਟ ਵਿੱਚ ਉਹ ਵੱਖ ਮੋਰਿਆਂ ਤੇ ਸੇਵਾ ਕਰ ਚੁੱਕਾ ਹੈ ।ਪਹਿਲੇ ਸਿੱਖ ਹੈਰੀਟੇਜ ਬਟਨ ਦੀ ਤਿਆਰੀ ਦੀ ਸੇਵਾ ਵਿੱਚ ਉਸਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ।
    ਉਮੀਦ ਹੈ ਕਿ ਆਉਣ ਵਾਲੇ ਸਮੇ ਵਿੱਚ ਨਾਜ਼ਰ ਸਿੰਘ ਸੰਧੂ ਕਨੇਡਾ ਵਿੱਚ ਕੌਮ ਦਾ ਨਾਮ ਹੋਰ ਉੱਚਾ ਕਰੇਗਾ ।ਉਸਦਾ ਸੰਪਰਕ ਨੰਬਰ +1 (647) 981-1000ਹੈ ।

    ਬਲਜਿੰਦਰ ਸੇਖਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!