ਇਸਲਾਮਾਬਾਦ (ਪੰਜ ਦਰਿਆ ਬਿਊਰੋ):

ਪਾਕਿਸਤਾਨ ਵਿਚ ਕੋਵਿਡ-19 ਦਾ ਕਹਿਰ ਵੱਧਦਾ ਜਾ ਰਿਹਾ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਮੰਗਲਵਾਰ ਨੂੰ ਦੇਸ਼ ਵਿਚ ਇਨਫੈਕਸ਼ਨ ਦੇ 1,356 ਨਵੇਂ ਮਾਮਲੇ ਪਾਏ ਗਏ, ਜਿਸ ਦੇ ਬਾਅਦ ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਮਾਮਲੇ 57,705 ਹੋ ਗਏ ਹਨ, ਜਦੋਂਕਿ ਦੇਸ਼ ਵਿਚ ਇਸ ਬੀਮਾਰੀ ਨਾਲ ਹੁਣ ਤੱਕ 1,197 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹੁਣ ਤੱਕ ਕੁੱਲ 57,705 ਮਾਮਲਿਆਂ ਵਿਚੋਂ 22,934 ਸਿੰਧ ਵਿਚ, 20,654 ਪੰਜਾਬ ਵਿਚ, ਖੈਬਰ-ਪਖਤੂਨਖਵਾ ਵਿਚ 8,080, ਬਲੋਚਿਸਤਾਨ ਵਿਚ 3,468, ਇਸਲਾਮਾਬਾਦ ਵਿਚ 1,728, ਗਿਲਗਿਤ-ਬਾਲਟਿਸਤਾਨ ਵਿਚ 630 ਅਤੇ ਮਕਬੂਜ਼ਾ ਕਸ਼ਮੀਰ ਵਿਚ 211 ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਹੁਣ ਤੱਕ 490,908 ਟੈਸਟ ਕੀਤੇ ਹਨ, ਜਿਨ੍ਹਾਂ ਵਿਚ ਸੋਮਵਾਰ ਨੂੰ ਕੀਤੇ 7,252 ਵੀ ਸ਼ਾਮਲ ਹਨ। ਨੈਸ਼ਨਲ ਹੈਲਥ ਸਰਵਿਸ ਮੰਤਰਾਲੇ ਦੇ ਮੁਤਾਬਕ ਹੁਣ ਤੱਕ 18,314 ਮਰੀਜ਼ ਵਾਇਰਸ ਤੋਂ ਠੀਕ ਹੋਏ ਹਨ ਜਦੋਂਕਿ 1,197 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿਚ ਪਿਛਲੇ 24 ਘੰਟਿਆਂ ਦੌਰਾਨ 30 ਮੌਤਾਂ ਵੀ ਸ਼ਾਮਲ ਹਨ।