ਪੰਜਾਬ ਵਿੱਚ ਅੱਜ ਕੋਰੋਨਾ ਦਾ 21 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਜਦੋਂ ਕਿ ਅੱਜ 15 ਮਰੀਜ਼ ਠੀਕ ਹੋਏ।
ਹੁਣ ਤੱਕ ਸੂਬੇ ਵਿੱਚ 67213 ਸੈਪਲ ਟੈਸਟਾਂ ਲਈ ਭੇਜੇ ਗਏ ਜਿਨ੍ਹਾਂ ਵਿੱਚੋਂ 2081 ਸੈਪਲਾਂ ਦੀ ਰਿਪੋਰਟ ਪਾਜ਼ੇਟਿਵ ਅਤੇ 62686 ਕੇਸਾਂ ਦੀ ਰਿਪੋਰਟ ਨੈਗੇਟਿਵ ਆਈ। 2446 ਸੈਪਲਾਂ ਦੀ ਰਿਪੋਰਟ ਹਾਲੇ ਆਉਣੀ ਹੈ। 2081 ਕੇਸਾਂ ਵਿੱਚੋਂ ਹੁਣ ਤੱਕ 1913 ਮਰੀਜ਼ ਠੀਕ ਹੋ ਗਏ ਹਨ ਜਦੋਂ ਕਿ 40 ਦੀ ਮੌਤ ਹੋਈ ਹੈ। ਦੋ ਮਰੀਜ਼ ਆਕਸੀਜਨ ਸਪੋਰਟ ਉਤੇ ਹਨ ਜਦੋਂਕਿ ਇਕ ਮਰੀਜ਼ ਵੈਟੀਲੇਟਰ ਉਤੇ ਹੈ। ਸੂਬੇ ਵਿੱਚ ਕੋਰੋਨਾ ਦੇ ਹੁਣ 128 ਕੇਸ ਐਕਟਿਵ ਹਨ।


