9.6 C
United Kingdom
Saturday, March 7, 2026

More

    ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਵੱਲੋਂ ਗੁਰੂਘਰ ਦੇ ਵਜ਼ੀਰਾਂ ਦਾ ਸਨਮਾਨ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    “ਗੁਰੂਘਰ ਦੇ ਗ੍ਰੰਥੀ ਸਿੰਘ ਉਹ ਅਧਿਆਪਕ ਹਨ, ਜਿਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਹੁੰਦਾ ਹੈ। ਪਰ ਅਜੋਕੇ ਸਮੇਂ ਵਿਚ ਜਦੋਂ ਗੁਰੂਘਰਾਂ ਤੋਂ ਲੈਕੇ ਸਭ ਕੁਝ ਬੰਦ ਹੈ ਤਾਂ ਮਾੜੇ ਆਰਥਿਕ ਹਾਲਾਤਾਂ ਦਾ ਅਸਰ ਇਹਨਾਂ ਅਧਿਆਪਕਾਂ ‘ਤੇ ਪੈਣਾ ਲਾਜ਼ਮੀ ਹੈ। ਜਿੰਨਾ ਚਿਰ ਕੋਈ ਅਧਿਆਪਕ ਮਾਨਸਿਕ ਚਿੰਤਾਵਾਂ ਤੋਂ ਮੁਕਤ ਨਹੀਂ ਹੁੰਦਾ, ਉਨ੍ਹਾਂ ਚਿਰ ਉਹ ਆਪਣੇ ਫ਼ਰਜ਼ ਵੀ ਇੱਕ ਚਿੱਤ ਹੋਕੇ ਨਹੀਂ ਨਿਬਾਹ ਸਕਦਾ। ਇਸ ਲਈ ਅਸੀਂ ਗੁਰੂਘਰ ਦੇ ਵਜੀਰਾਂ ਨੂੰ ਆਰਥਿਕ ਸਹਾਇਤਾ ਭੇਜਣ ਦਾ ਨਿਗੁਣਾ ਜਿਹਾ ਯਤਨ ਕੀਤਾ ਹੈ।”, ਉਕਤ ਵਿਚਾਰਾਂ ਦਾ ਪ੍ਰਗਟਾਵਾ ਇਸ ਪ੍ਰਤੀਨਿਧੀ ਨਾਲ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਗਰੇਵਜੈਂਡ ਦੇ ਆਗੂ ਪਰਮਿੰਦਰ ਸਿੰਘ ਮੰਡ ਨੇ ਕੀਤਾ ਉਨਾਂ ਕਿਹਾ ਕਿ “ਸਾਡੀ ਸੰਸਥਾ ਵੱਲੋਂ ਸਿੱਖੀ ਅਤੇ ਸਿੱਖ ਵਿਰਸੇ ਦੀ ਚੜ੍ਹਦੀ ਕਲਾ ਲਈ ਸਮੇਂ- ਸਮੇਂ ਤੇ ਨਿਸ਼ਕਾਮ ਕਾਰਜ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਦੇ ਸਮੂਹ ਅਹੁਦੇਦਾਰ ਸੁਖਬੀਰ ਸਿੰਘ ਸਹੋਤਾ, ਪਰਮਿੰਦਰ ਸਿੰਘ ਮੰਡ, ਗੁਰਤੇਜ ਸਿੰਘ ਪੰਨੂੰ, ਡਾ ਰਾਜਬਿੰਦਰ ਸਿੰਘ ਬੈਂਸ, ਅਮਰੀਕ ਸਿੰਘ ਜਵੰਦਾ, ਸਿਕੰਦਰ ਸਿੰਘ ਬਰਾੜ, ਧਨਜੀਤ ਸਿੰਘ, ਹਰਭਜਨ ਸਿੰਘ ਟਿਵਾਣਾ, ਗੁਰਤੇਜ ਸਿੰਘ ਪਨੂੰ ਸਮੇਤ ਮੈਂਬਰ ਤੇ ਸੰਗਤਾਂ ਵਧਾਈ ਦੇ ਪਾਤਰ ਹਨ। ਜਿਨ੍ਹਾਂ ਨੇ ਆਪਣੇ ਦਸਵੰਧ ਵਿਚੋਂ ਮਾਇਆ ਭੇਟ ਕਰਕੇ ਗੁਰੂਘਰ ਦੇ ਵਜੀਰਾਂ ਦੇ ਬੁੱਲ੍ਹਾਂ ‘ਤੇ ਮੁਸਕਾਨ ਲਿਆਂਦੀ ਹੈ।

    ਗੁਰੂ ਘਰ ਦੇ ਵਜ਼ੀਰਾਂ ਦੇ ਹੱਥ ਰਾਸ਼ੀ ਸਪੁਰਦ ਕਰਨ ਦੇ ਫਰਜ਼ ਗੁਰਭੇਜ ਸਿੰਘ ਪੰਨੂੰ, ਜੋਗਿੰਦਰ ਸਿੰਘ ਸ਼ਾਹ, ਗੁਰਦੇਵ ਸਿੰਘ ਸ਼ਾਹ ਨੇ ਨੌਸ਼ਹਿਰਾਂ ਪੰਨੂਆਂ ਦੇ ਗੁਰਦੁਆਰਾ ਚੌਧਰੀਵਾਲਾ ਵਿਖੇ ਹੋਏ ਸਮਾਗਮ ਦੌਰਾਨ ਨਿਭਾਏ। ਇਲਾਕੇ ਭਰ ਦੇ ਗ੍ਰੰਥੀ ਸਿੰਘਾਂ ਵੱਲੋਂ ਸੰਸਥਾ ਦੇ ਸਮੂਹ ਅਹੁਦੇਦਾਰਾਂ, ਸਹਿਯੋਗੀਆਂ ਤੇ ਸੰਗਤ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਗਈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!