5.4 C
United Kingdom
Friday, March 6, 2026

More

    ਬ੍ਰਾਹਮਣ ਸਭਾ ਵੱਲੋਂ ਪੁਲਿਸ, ਸਫ਼ਾਈ ਸੇਵਕਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦਾ ਕੀਤਾ ਸਨਮਾਨ

    ਨਿਹਾਲ ਸਿੰਘ ਵਾਲਾ (ਜਗਵੀਰ ਅਜ਼ਾਦ)

    ਕਰੋਨਾ ਵਾਇਰਸ ਬਿਮਾਰੀ ਕਾਰਨ ਵੱਖ ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਏ ਜਾਣ ਤੇ ਉਹਨਾਂ ਦੇ ਸਨਮਾਨ ਕੀਤੇ ਜਾ ਰਹੇ ਹਨ । ਨਿਹਾਲ ਸਿੰਘ ਵਾਲਾ ਵਿਖੇ ਵੀ ਪੰਜਾਬ ਬ੍ਰਾਹਮਣ ਸਭਾ ਦੇ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਦੀ ਅਗਵਾਈ ਵਿੱਚ ਪੰਜਾਬ ਪੁਲਿਸ, ਸਫ਼ਾਈ ਸੇਵਕਾਂ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਅਤੇ ਅਫਸਰਾਂ ਦਾ ਬ੍ਰਾਹਮਣ ਸਭਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੁਲਿਸ ਵਿਭਾਗ, ਸਿਹਤ ਵਿਭਾਗ ਅਤੇ ਸਫ਼ਾਈ ਸੇਵਕਾਂ ਨੂੰ ਤਹਿਸੀਲ ਨਿਹਾਲ ਸਿੰਘ ਵਾਲਾ ਦੀ ਬ੍ਰਾਹਮਣ ਸਭਾ ਦੀ ਇਕਾਈ ਵੱਲੋਂ, ਸੈਨੀਟਾਈਜਰ, ਮਾਸਕ, ਦਸਤਾਨੇ ਤੇ ਹੋਰ ਜ਼ਰੂਰੀ ਸਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਖਣਮੁੱਖ ਭਾਰਤੀ ਨੇ ਕਿਹਾ ਕਿ ਇੰਨਾ, ਤਿੰਨਾਂ ਹੀ ਵਿਭਾਗਾਂ ਵੱਲੋਂ ਕਰੋਨਾ ਕਹਿਰ ਵਿੱਚ ਪਹਿਲਾਂ ਅਤੇ ਹੁਣ ਸ਼ਾਨਦਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਲਈ ਇਸ ਸਾਰੇ ਸਨਮਾਨ ਦੇ ਹੱਕਦਾਰ ਹਨ। ਇਸ ਮੌਕੇ ਪੁਲਿਸ ਵਿਭਾਗ, ਸਿਹਤ ਵਿਭਾਗ ਅਤੇ ਸਫ਼ਾਈ ਸੇਵਕਾਂ ਵੱਲੋਂ ਸਮੂਹ ਬ੍ਰਾਹਮਣ ਸਭਾ ਦਾ, ਉਹਨਾਂ ਦਾ ਸਨਮਾਨ ਕਰਨ ਤੇ ਧੰਨਵਾਦ ਕੀਤਾ ਗਿਆ। ਇਸ ਸਮੇਂ ਥਾਣਾ ਨਿਹਾਲ ਸਿੰਘ ਵਾਲਾ ਵੱਲੋਂ ਥਾਣਾ ਮੁਖੀ ਪਲਵਿੰਦਰ ਸਿੰਘ ਅਤੇ ਸਿਹਤ ਵਿਭਾਗ ਵੱਲੋਂ ਡਾਕਟਰ ਜੁਗੇਸ਼ ਖੰਨਾ ਅਤੇ ਡਾਕਟਰ ਉਪਵਨ ਚੋਬਰਾ,ਜਸਪਤ ਰਾਏ, ਵਿਜੈ ਕੁਮਾਰ ਜੋਸ਼ੀ ਰੌਂਤੇ ਵਾਲੇ, ਬਲਜੀਤ ਕੁਮਾਰ ਫਰਨੀਚਰ ਵਾਲੇ, ਰਾਮ ਲਾਲ ਅਤੇ ਹੋਰ ਮੈਂਬਰ ਹਾਜ਼ਰ ਸਨ ।।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!