ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਹੈਮਿਲਟਨ ਵਿੱਚ ਸ਼ਨੀਵਾਰ ਸ਼ਾਮ 6.20 ਵਜੇ ਵਾਪਰੀ ਇੱਕ ਗੜਬੜੀ ਵਿੱਚ ਪੰਜ ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ 32 ਅਤੇ 34 ਸਾਲ ਦੀਆਂ ਦੋ ਜ਼ਖਮੀ ਔਰਤਾਂ ਦੇ ਜਖਮੀ ਹੋਣ ਕਰਕੇ ਏਵਿਨ ਸਟ੍ਰੀਟ ਬੁਲਾਇਆ ਗਿਆ ਸੀ।ਐਮਰਜੈਂਸੀ ਸੇਵਾਵਾਂ ਘਟਨਾ ਸਥਾਨ ‘ਤੇ ਪਹੁੰਚਣ ਤੋਂ ਬਾਅਦ, ਇਹ ਖੁਲਾਸਾ ਹੋਇਆ ਕਿ ਇਸ ਘਟਨਾ ਵਿੱਚ ਦੋ ਹੋਰ ਔਰਤਾਂ ਅਤੇ ਇੱਕ ਆਦਮੀ ਵੀ ਜ਼ਖਮੀ ਹੋ ਗਏ ਹਨ। ਇਹਨਾਂ ਵਿੱਚੋਂ ਇੱਕ 32 ਸਾਲਾ ਔਰਤ ਦੇ ਚਿਹਰੇ ਦਾ ਇਲਾਜ ਕਰਵਾਉਣ ਲਈ ਹੇਅਰਮਾਇਰਸ ਹਸਪਤਾਲ ਲਿਜਾਇਆ ਗਿਆ ਅਤੇ ਹੋਰ ਜਖਮੀਆਂ ਨੂੰ ਵੀ ਵਿਸ਼ਾਅ ਜਨਰਲ ਹਸਪਤਾਲ ਲਿਜਾਇਆ ਗਿਆ। ਇਕ 34 ਸਾਲਾ ਔਰਤ ਨੂੰ ਇਸ ਘਟਨਾ ਦੇ ਸੰਬੰਧ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਨੂੰ ਸੋਮਵਾਰ ਨੂੰ ਹੈਮਿਲਟਨ ਸ਼ੈਰਿਫ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਇਸੇ ਘਟਨਾ ਦੇ ਸੰਬੰਧ ਵਿੱਚ ਇਕ ਹੋਰ ਆਦਮੀ ਅਤੇ ਇਕ 32 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਇਸ ਘਟਨਾ ਤੋਂ ਬਾਅਦ ਉਨ੍ਹਾਂ ‘ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ।