7.5 C
United Kingdom
Sunday, March 8, 2026

More

    ਦੂਰ ਚਲਾ ਗਿਆ ਹਾਕੀ ਦਾ ਬਾਦਸ਼ਾਹ ਬਲਵੀਰ ਸਿੰਘ

    ਮਿੰਟੂ ਖੁਰਮੀ ਹਿੰਮਤਪੁਰਾ

    ਤਿੰਨ ਵਾਰ ਦਾ ਓਲੰਪਿਕ ਸੋਨ ਤਗਮਾ ਜਿੱਤਣ ਵਾਲੇ ਭਾਰਤੀ ਹਾਕੀ ਦੀ ਟੀਮ ਦੇ ਮੈਂਬਰ। ਹਾਕੀ ਦੇ ਮਹਾਨ ਜਾਦੂਗਰ, ਹੇਲਸਿੰਕੀ ਓਲੰਪਿਕ ਫਾਇਨਲ ਵਿੱਚ ਹੌਲੈਂਡ ਖ਼ਿਲਾਫ਼ 5 ਗੋਲ ਕਰਨ ਵਾਲੇ ਗਿੰਨੀਜ਼ ਬੁੱਕ ਆਫ ਰਿਕਾਰਡ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ 96 ਸਾਲ ਦੀ ਉਮਰ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਬਲਵੀਰ ਸਿੰਘ ਕਈ ਹਫਤਿਆਂ ਤੋਂ ਬਿਮਾਰ ਸਨ ਅਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਚ ਵੈਂਟੀਲੇਟਰ ‘ਤੇ ਸਨ। ਇਹ ਦੇਸ਼ ਅਤੇ ਹਾਕੀ ਦੁਨੀਆ ਲਈ ਇੱਕ ਵੱਡਾ ਘਾਟਾ ਗਿਣਿਆ ਜਾਵੇਗਾ। ਬਲਵੀਰ ਸਿੰਘ ਸੀਨੀਅਰ ਜੀ ਦੇਸ਼ ਵਿਦੇਸ਼ ਦੇ ਹਾਕੀ ਪ੍ਰੇਮੀਆਂ ਦੇ ਦਿਲਾਂ ਚ ਸਦਾ ਜਿਉਂਦੇ ਰਹਿਣਗੇ। ਅਦਾਰਾ “ਪੰਜ ਦਰਿਆ” ਹਾਕੀ ਖਿਡਾਰੀ ਬਲਵੀਰ ਸਿੰਘ ਜੀ ਦੇ ਚਲਾਣੇ ‘ਤੇ ਅਫ਼ਸੋਸ ਪ੍ਰਗਟ ਕਰਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!