ਗੁਰੂਘਰ ਦੇ ਵਜ਼ੀਰਾਂ ਦਾ ਸਨਮਾਨ ਕਰਨ ਵਾਲੇ ਸੰਤ ਬਾਬਾ ਅਮੀਰ ਸਿੰਘ ਜੀ ਦਾ ਉਪਰਾਲਾ ਇੱਕ ਮਿਸਾਲੀ ਕਾਰਜ – ਭਾਈ ਪਰਮਜੀਤ ਸਿੰਘ, ਭਾਈ ਬਲਬੀਰ ਸਿੰਘ
ਲੁਧਿਆਣਾ 18 ਮਈ (ਖਾਲਸਾ )
ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਗੁਰੂ ਆਸੇ ਅਨੁਸਾਰ ਸੇਵਾ ਕਾਰਜਾਂ ਵਿੱਚ ਲਗਾਉਂਣ ਵਾਲੀ ਕੌਮ ਦੀ ਮਹਿਨਾਜ਼ ਸ਼ਖਸ਼ੀਅਤ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਣ ਵਾਲੇ ਗ੍ਰੰਥੀ ਸਿੰਘਾਂ, ਕੀਰਤਨੀਆਂ, ਕਥਾਵਾਚਕਾਂ, ਪਾਠੀਆਂ ਤੇ ਪ੍ਰਚਾਰਕਾਂ ਦਾ ਇਸ ਬਿਪਤਾਂ ਭਰੇ ਸਮੇਂ ਦੌਰਾਨ ਕੀਤਾ ਗਿਆ ਸਨਮਾਨ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਗ੍ਰੰਥੀ ਭਾਈ ਪਰਮਜੀਤ ਸਿੰਘ ਤੇ ਢਾਡੀ ਭਾਈ ਬਲਬੀਰ ਸਿੰਘ ਨੇ ਸਾਂਝੇ ਰੂਪ ਵਿੱਚ ਪੱਤਰਕਾਰਾਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਅੰਦਰ ਸਮੁੱਚੇ ਵਿਸ਼ਵ ਭਰ ਵਿੱਚ ਫੈਲੀ ਭਿਆਨਕ ਮਹਾਮਾਰੀ ਕਰੋਨਾ ਦੇ ਬਿਪਤਾ ਭਰੇ ਸਮੇਂ ਅੰਦਰ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦੇ ਵੱਲੋਂ ਗੁਰੂਘਰ ਦੇ ਵਜੀਰਾਂ ਦੀ ਉੱਪਜੀਵਕਾ ਨੂੰ ਮੁੱਖ ਰੱਖਦਿਆਂ ਹੋਇਆਂ ਰਾਸ਼ਨ ਰੂਪੀ ਕਿੱਟਾ ਨਾਲ ਸਨਮਾਨਿਤ ਕਰਨ ਦਾ ਜੋ ਵੱਡਾ ਉੱਧਮ ਤੇ ਉਪਰਾਲਾ ਕੀਤਾ ਹੈ। ਉਹ ਗੁਰੂ ਸਾਹਿਬਾਂ ਵੱਲੋਂ ਬਖਸੇ ਸੇਵਾ ਸੰਕਲਪ ਦੇ ਸਿਧਾਤ ਦੀ ਪੁੂਰੀ ਤਰ੍ਹਾਂ ਪ੍ਰੋੜਤਾ ਕਰਦਾ ਹੈ। ਉਨ੍ਹਾਂ ਨੇ ਸਮੁੱਚੇ ਗ੍ਰੰਥੀ ਸਿੰਘਾਂ, ਪਾਠੀਆਂ, ਕੀਰਤਨੀ ਜੱਥਿਆਂ, ਢਾਡੀਆਂ ਅਤੇ ਪ੍ਰਚਾਰਕਾਂ ਦੇ ਵੱਲੋਂ ਸੰਤ ਬਾਬਾ ਅਮੀਰ ਸਿੰਘ ਜੀ ਦਾ ਅਤਿ ਧੰਨਵਾਦ ਪਰਗਟ ਕਰਦਿਆ ਹੋਇਆਂ ਕਿਹਾ ਕਿ ਜਿਸ ਸੋਚ ਤੇ ਮਨਸ਼ਾ ਦੇ ਨਾਲ ਗੁਰੂਘਰ ਦੇ ਵਜ਼ੀਰਾਂ ਦਾ ਸਨਮਾਨ ਜਵੱਦੀ ਟਕਸਾਲ ਵਿਖੇ ਉਨ੍ਹਾਂ ਵੱਲੋਂ ਕੀਤਾ ਗਿਆ ਹੈ। ਉਹ ਇੱਕ ਉਸਾਰੂ ਕਾਰਜ ਹੈ। ਉਨ੍ਹਾਂ ਨੇ ਆਪਣੀ ਗੱਲਬਾਤ ਦੌਰਾਨ ਕਿਹਾ ਕਿਹਾ ਕਿ ਗੁਰੂਘਰਾਂ ਵਿੱਚ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਜੁੱਟੇ ਗੁਰੂਘਰਾਂ ਦੇ ਵਜ਼ੀਰ ਸਮੁੱਚੀ ਸਿੱਖ ਕੌਮ ਦਾ ਵਡਮੁੱਲਾ ਸਰਮਾਇਆ ਹੰਦੇ ਹਨ। ਇਸ ਲਈ ਹਰ ਗੁਰਸਿੱਖ ਦਾ ਮੁੱਢਲਾ ਫਰਜ ਬਣਦਾ ਹੈ ਕਿ ਉਹ ਗੁਰੂਘਰ ਦੇ ਵਜੀਰਾਂ ਦੀ ਵੱਧ ਤੋਂ ਵੱਧ ਸੇਵਾ ਤੇ ਮੱਦਦ ਕਰੇ, ਕਿਉਂਕਿ ਇਨ੍ਹਾਂ ਨੇ ਹੀ ਸਮੁੱਚੀ ਕੌਮ ਦਾ ਮਾਰਗ ਦਰਸ਼ਕ ਬਣਕੇ ਸਾਨੂੰ ਸੁੱਚਜੀ ਸੇਧ ਦੇਣੀ ਹੁੰਦੀ ਹੈ। ਇਸ ਸਮੇਂ ਉਨ੍ਹਾਂ ਦੇ ਨਾਲ ਗ੍ਰੰਥੀ ਭਾਈ ਤਿਰਲੋਕ ਸਿੰਘ, ਗ੍ਰੰਥੀ ਭਾਈ ਗੁਰਿੰਦਰ ਸਿੰਘ, ਗ੍ਰੰਥੀ ਭਾਈ ਕਸ਼ਮੀਰ ਸਿੰਘ, ਗ੍ਰੰਥੀ ਭਾਈ ਪਰਮਜੀਤ ਸਿੰਘ, ਗ੍ਰੰਥੀ ਭਾਈ ਨਿਸ਼ਾਨ ਸਿੰਘ, ਗਿਆਨੀ ਜਸਵਿੰਦਰ ਸਿੰਘ, ਗਿਆਨੀ ਗੁਰਵਿੰਦਰ ਸਿੰਘ ਮੋਤੀ ਬਾਗ ਆਦਿ ਹਾਜਰ ਸਨ।