6.7 C
United Kingdom
Monday, March 9, 2026

More

    ਮੇਰੀ ਮਾਂ

    ਅਮਰਜੀਤ ਚੀਮਾ

    ਪੰਜਾਬੀ ਜਿੰਦ ਪੰਜਾਬੀ ਜਾਨ
    ਪੰਜਾਬੀ ਮੇਰਾ ਦੀਨ ਈਮਾਨ।
    ਪੰਜਾਬੀ ਇਜ਼ਤ ਪੰਜਾਬੀ ਮਾਨ।
    ਦੇਸ਼ ਮੇਰਾ ਪੰਜਾਬ ਤੇ ਮਾਂ  ਪੰਜਾਬੀ।
    ਵਿਰਸਾ ਪੰਜਾਬੀ ਤੇ ਮੇਰਾ ਨਾਂ ਪੰਜਾਬੀ।
    ਦਿਲ ਦੀ ਗੱਲ ਮੈਂ ਚੀਮਾ ਖੋਲੀ
    ਪੰਜਾਬੀ ਮੇਰੀ ਮਾਂ  ਬੋਲੀ।
    ਮੇਰਾ ਰੋਣਾ ਪੰਜਾਬੀ, ਮੇਰਾ ਹੱਸਣਾ ਪੰਜਾਬੀ।
    ਮੇਰਾ ਗਾਉਣਾ ਪੰਜਾਬੀ, ਮੇਰਾ ਨੱਚਣਾ ਪੰਜਾਬੀ।
    ਰਗ ਰਗ ਵਿਚ ਮੇਰੇ ਵੱਸੇ ਪੰਜਾਬੀ
    ਮੇਰਿਆਂ ਹਾਸਿਆਂ ਦੇ ਵਿਚ ਹੱਸੇ ਪੰਜਾਬੀ।
    ਪੰਜਾਬੀ ਮੇਰਿਆਂ ਸਾਹਾਂ ਦੇ ਵਿਚ
    ਪਿੰਡ ਨੂੰ ਜਾਂਦਿਆਂ ਰਾਹਾਂ ਦੇ ਵਿਚ।
    ਗੁੜਤੀ ਵਿਚ ਹੈ ਮਿਲੀ ਪੰਜਾਬੀ
    ਫੁੱਲਾਂ ਨਾਲ ਹੈ ਖਿਲੀ ਪੰਜਾਬੀ।
    ਪੰਜਾਬੀ ਬੋਲਣੋਂ ਮੈਂ ਨਹੀਂ ਡਰਨਾ,
    ਪੰਜਾਬੀ ਬਿਨਾ ਹੈ ਮੇਰਾ ਮਰਨਾ।
    ਪੰਜਾਬੀ ਮੇਰੇ ਸਿਰ ਦਾ ਤਾਜ
    ਪੰਜਾਬੀ ਕਰਕੇ ਮੈਂ ਕਰਦਾ ਰਾਜ।
    ਪੰਜਾਬੀ ਨਾਲ ਮੇਰਾ ਵਸੇ ਜਹਾਨ
    ਪੰਜਾਬੀ ਨਾਲ ਹੈ ਮੇਰੀ ਪਛਾਣ।
    ਦਿਲ ਦੀ ਗੱਲ ਅੱਜ  ਚੀਮਾ ਖੋਲੀ
    ਮੇਰੀ ਪਿਆਰੀ ਮਾਂ  ਬੋਲੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!