23.1 C
United Kingdom
Sunday, June 21, 2026

More

    ਗਲਾਸਗੋ ਦੇ ਕਰਿਸਟਨ ਇਲਾਕੇ ‘ਚ ਅੱਲੜ੍ਹਾਂ ਦਾ ਹੱਲਾਗੁੱਲਾ ਤੇ ਲਾਕਡਾਊਨ ਦੀ ਉਲੰਘਣਾ

    ਪੁਲਿਸ ਦੀ ਚੇਤਾਵਨੀ ਦੇ ਬਾਵਜੂਦ ਕ੍ਰਿਸਟਨ ਵਿੱਚ ਹੋ ਰਹੀ ਲਾਕਡਾਊਨ ਦੀ ਉਲੰਘਣਾ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਪੁਲਿਸ ਚੇਤਾਵਨੀਆਂ ਦੇ ਬਾਵਜੂਦ ਗਲਾਸਗੋ ਦੇ ਕਰਿਸਟਨ ਇਲਾਕੇ ਦੇ ਜੰਗਲਾਂ ਵਿੱਚ ਨੌਜਵਾਨ ਪਾਰਟੀਆਂ ਕਰਕੇ ਤਾਲਾਬੰਦੀ ਦੇ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਹਨ। ਜਿਕਰਯੋਗ ਹੈ ਕਿ ਮਈ ਦੀ ਸ਼ੁਰੂਆਤ ਤੋਂ ਹੀ ਨੌਜਵਾਨ ਗ੍ਰੇਸਟਨ ਮਨੋਰ ਦੇ ਪਿੱਛੇ ਜੰਗਲ ਦੇ ਖੇਤਰ ਵਿੱਚ ਆਪਣੇ ਸਮਾਜ-ਵਿਰੋਧੀ ਵਿਵਹਾਰ ਦਾ ਵਿਖਾਵਾ ਕਰ ਰਹੇ ਹਨ। ਇਹ ਖੇਤਰ ਕੁੱਤਿਆਂ ਦੇ ਸੈਰ ਕਰਨ ਵਾਲਿਆਂ ਅਤੇ ਪਰਿਵਾਰਾਂ ਲਈ ਇੱਕ ਸੁੰਦਰਤਾ ਵਾਲਾ ਸਥਾਨ ਹੈ। ਪਰ ਨੌਜਵਾਨ ਪਾਰਟੀਆਂ ਨਾਲ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਹ ਟੁੱਟੀਆਂ ਅਤੇ ਖਾਲੀ ਬੋਤਲਾਂ ਦੀਆਂ ਬੋਰੀਆਂ ਉੱਥੇ ਛੱਡਦੇ ਹਨ ਅਤੇ ਉੱਚੀ ਸੰਗੀਤ ਵੀ ਵਜਾਉਂਦੇ ਹਨ। ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਉਹ ਬਹੁਤ ਸ਼ੋਰ ਅਤੇ ਡਰੱਗ ਦੀ ਵਰਤੋਂ ਵੀ ਕਰਦੇ ਹਨ। ਇਸ ਸੰਬਧ ਵਿੱਚ ਕੰਬਰਨੌਲਡ ਥਾਣੇ ਦੇ ਸਾਰਜੈਂਟ ਸਟੀਫਨ ਸ਼ੈਂਕਸ ਨੇ ਕਿਹਾ ਕਿ “ਅਸੀਂ ਕ੍ਰਿਸਟਨ ਖੇਤਰ ਵਿੱਚ ਕਮਿਊਨਿਟੀ ਦੁਆਰਾ ਉਠਾਏ ਇਤਰਾਜ਼ਾਂ ਤੋਂ ਬਾਅਦ ਇਸ ਖੇਤਰ ਵਿੱਚ ਗਸ਼ਤ ਵਧਾ ਦਿੱਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!