17 C
United Kingdom
Sunday, June 21, 2026

More

    ਸਮਾਜ ਸੇਵੀ ਆਗੂਆਂ ਨੇ ਪੁਲਿਸ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ।

    ਨਿਹਾਲ ਸਿੰਘ ਵਾਲਾ ( ਸੁਖਮੰਦਰ ਹਿੰਮਤਪੁਰੀ, ਜਗਵੀਰ ਆਜ਼ਾਦ)

    ਡਿਪਟੀ ਕਮਿਸ਼ਨਰ ਮੋਗਾ ਅਤੇ ਪੁਲਿਸ ਮੁਖੀ ਮੋਗਾ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਐਸ ਪੀ ਐਚ ਰਤਨ ਸਿੰਘ ਬਰਾੜ, ਡੀਐਸਪੀ ਮਨਜੀਤ ਸਿੰਘ ਢੇਸੀ ਐਚ ਐਸ ਓ ਪਲਵਿੰਦਰ ਸਿੰਘ, ਹਰਵਿੰਦਰ ਪਰਮਾਰ ਐਸ ਪੀ ਡੀ, ਰਵਿੰਦਰ ਸਿੰਘ ਡੀਐਸਪੀ ਬਾਘਾਪੁਰਾਣਾ ਵੱਲੋਂ ਪੁਲਿਸ ਪਾਰਟੀ ਨਾਲ ਫਲੈਗ ਮਾਰਚ ਕੀਤਾ ਗਿਆ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸ ਪੀ ਐਚ ਰਤਨ ਸਿੰਘ ਬਰਾੜ ਨੇ ਕਿਹਾ ਅੱਜ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਗਿਆ ਇਹ ਫਲੈਗ ਮਾਰਚ ਕਾਫੀ ਸਾਰਥਿਕ ਸਿੱਧ ਹੋ ਰਿਹਾ ਹੈ ਉਹਨਾਂ ਕਿਹਾ ਕਿ ਮੋਗਾ ਤੋਂ ਸ਼ੁਰੂ ਹੁੰਦਾ ਹੋਇਆ ਇਹ ਫਲੈਗ ਮਾਰਚ ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ,ਬੱਧਨੀ ਕਲਾਂ ਤੋਂ ਇਲਾਵਾ ਵੱਖ ਵੱਖ ਕਸਬਿਆਂ ਵਿੱਚ ਕੀਤਾ ਜਾਵੇਗਾ ਇਸ ਫਲੈਗ ਮਾਰਚ ਦਾ ਮੁੱਖ ਮਕਸਦ ਦੇਸ਼ ਵਿੱਚ ਫੈਲੀ ਭਿਆਨਕ ਬੀਮਾਰੀ ਕਰੋਨਾ ਕਾਰਨ ਜਿੱਥੇ ਲੋਕਾਂ ਨੇ ਪੁਲਿਸ ਦਾ ਸਾਥ ਦਿੱਤਾ ਉਥੇ ਲੋਕਾਂ ਨੇ ਪੁਲਿਸ ਨੂੰ ਸਨਮਾਨਿਤ ਵੀ ਕੀਤਾ ਉਹਨਾਂ ਸਮੂਹ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੌਥੇ ਲੌਕਡਾਨ ਦੌਰਾਨ ਜਿਉਂ ਕਰਫਿਊ ਵਿਚ ਢਿੱਲ ਦਿੱਤੀ ਗੲੀ ਹੈ ਉਥੇ ਉਹਨਾਂ ਕਿਹਾ ਕਿ ਇਸ ਬਿਮਾਰੀ ਤੋਂ ਅਤਿਆਤ ਵਰਤਣ ਦੀ ਸਖ਼ਤ ਜ਼ਰੂਰਤ ਹੈ। ਉਹਨਾਂ ਕਿਹਾ ਕਿ ਬਚਾਅ ਵਿਚ ਹੀ ਬਚਾਅ ਹੈ ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਮਾਸਿਕ ਪਹਿਨੇ ਕੇ ਬਾਹਰ ਨਿਕਲਣਾ ਚਾਹੀਦਾ ਹੈ ਜੇਕਰ ਬਿਨਾਂ ਮਾਸਿਕ ਤੋਂ ਸਫ਼ਰ ਕਰਦੇ ਹੋ ਤਾਂ ਇਸ ਦਾ ਪੰਜਾਬ ਪੁਲਿਸ ਵੱਲੋਂ ਚਲਾਨ ਵੀ ਕੀਤੇ ਜਾਣਗੇ ਮਾਸਿਕ ਨਾ ਪਹਿਨਣ ਤੇ 200 ਦੋ ਸੌ ਰੁਪਏ ਅਤੇ ਜਨਤਕ ਥਾਵਾਂ ਤੇ ਥੁੱਕਣ ਵਾਲਿਆਂ ਨੂੰ 100 ਰੁਪਏ ਅਤੇ ਇਕਾਂਤਵਾਸ ਕੀਤੇ ਵਿਅਕਤੀਆਂ ਨੂੰ ਬਾਹਰ ਆਉਣ ਤੇ ਪੰਜ ਸੌ ਰੁਪਏ ਜੁਰਮਾਨਾ ਕੀਤਾ ਜਾਵੇਗਾ।ਹਲਕਾ ਨਿਹਾਲ ਸਿੰਘ ਵਾਲਾ ਵਿਖੇ ਫਲੈਗ ਮਾਰਚ ਆਉਣ ਇਲਾਕੇ ਦੇ ਸਮਾਜ ਸੇਵੀਆਂ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਇੰਦਰਜੀਤ ਜੌਲੀ ਸਮਾਜ ਸੇਵੀ ਅਸ਼ੋਕ ਪੁਰੀ,ਰਕੇਸ਼ ਕੁਮਾਰ ਹਿੰਮਤਪੁਰਾ,ਨਰੇਸ਼ ਜੈਨ ,ਰਕੇਸ਼ ਕੁਮਾਰ, ਰਵਿੰਦਰ ਗਰਗ, ਸੰਦੀਪ ਪੁਰੀ ,ਲਾਇਨਜ਼ ਕਲੱਬ ਦੇ ਪ੍ਰਧਾਨ ਰਾਮ ਲਾਲ ਜੈਨ ਜਗਦੀਸ਼ ਕੁਮਾਰ ਮਿੱਤਲ ਇਸ ਮੌਕੇ ਜੀ ਓ ਜੀ ਟੀਮ ਤੋਂ ਸੁਪਰਵਾਈਜ਼ਰ ਗੁਰਮੇਲ ਸਿੰਘ ਹਿੰਮਤਪੁਰਾ,ਹਰਭਜਨ ਸਿੰਘ,ਸੇਵਕ ਸਿੰਘ ਬਿਲਾਸਪੁਰ,ਗੁਰਮੀਤ ਸਿੰਘ ਕੁੱਸਾ ਤੋਂ ਇਲਾਵਾ ਜੀਓਜੀ ਟੀਮ ਹਾਜਿਰ ਸੀ।ਇਸ ਸਮੇਂ ਐਸ਼ ਐਚ ਓ ਪਲਵਿੰਦਰ ਸਿੰਘ ਤੋਂ ਇਲਾਵਾ ਥਾਣਾ ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਦੇ ਪੁਲਿਸ ਮੁਲਾਜਮ ਹਾਜਿਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!