2 C
United Kingdom
Saturday, March 7, 2026

More

    ਅਵਕਾਸ਼ ਮਾਨ- ਹਰਭਜਨ ਮਾਨ ਦੇ ਸੁਪਨਿਆਂ ਦਾ ਆਕਾਸ਼

    ਪੱਤਰਕਾਰ ਜੱਸ ਸਿੱਧੂ
    98553.56131

    ਜਿਸ ਨੂੰ ਅੱਜ ਹਰ ਘਰ ਵਿੱਚ ਪਰਿਵਾਰ ਚ ਬਹਿ ਕੇ ਸੁਣਿਆ ਜਾਂਦਾ ਹੈ। ਜਿਸ ਨੇ ਰਫਲਾਂ, ਗੰਡਾਸਿਆਂ, ਕਤਲਾਂ ਤੇ ਰਿਵਾਲਵਰਾਂ ਦੇ ਗੀਤਾਂ ਦੇ ਅੰਨੇ ਵਗਦੇ ਦੌਰ ‘ਚ ਵੀ ਦੱਸ ਦਿੱਤਾ ਕਿ ਸਰੋਤੇ ਅੱਜ ਵੀ ਉਹਦੀ ਗਾਈ ਕਵੀਸ਼ਰੀ, ਕਲੀਆਂ ਦਾ ਅਨੰਦ ਮਾਣਦੇ ਹਨ ਤੇ ਸਾਫ ਸੁਥਰੀ ਗਾਇਕੀ ਨੂੰ ਪਹਿਲ ਦਿੰਦੇ ਹਨ। ਹੁਣ ਉਸੇ ਫਨਕਾਰ ਦੇ ਵੱਡੇ ਪੁੱਤਰ ਅਵਕਾਸ਼ ਮਾਨ ਨੇ ਵੀ ਗਾਇਕੀ ਦੀ ਪਹਿਲੀ ਪੌੜੀ ਦੇ ਡੰਡੇ ‘ਤੇ ਪੈਰ ਧਰਿਆ ਹੈ।

    ਅਵਕਾਸ਼ ਨੇ ਇੱਕ ਗੀਤ ਅੰਗਰੇਜ਼ੀ ਚ ਗਾਇਆ ਤੇ “ਜੱਟ ਦੀ ਸਟਾਰ” ਉਹਦਾ ਦੂਜਾ ਪੰਜਾਬੀ ਗੀਤ ਹੈ। ਗਾਉਣ ਨੂੰ ਤਾਂ ਅਵਕਾਸ਼ ਮਾਨ 7,8 ਸਾਲ ਪਹਿਲਾਂ ਵੀ ਗਾ ਸਕਦਾ ਸੀ ਪਰ ੳਹ ਪੂਰੀ ਮਿਹਨਤ ਕੀਤੀ ਹੈ। ਆਪਣਾ ਸਿੰਗਲ ਟਰੈਕ “ਜੱਟ ਦੀ ਸਟਾਰ” ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜਰ ਹੋਇਆ ਹੈ। ਗੀਤ ਦੇ ਬੋਲ ਵੀ ਸੋਹਣੇ ਹਨ, ਅਵਾਜ਼ ਵੀ ਸੁਰੀਲੀ ਹੈ ਤੇ ਸੋਨੇ ‘ਤੇ ਸੁਹਾਗਾ ਵੀਡੀਓ ਵੀ ਬਾਕਮਾਲ ਹੈ। ਸਰੋਤਿਆਂ ਵੱਲੋਂ ਅਵਕਾਸ਼ ਮਾਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਮਿਲੇ ਵੀ ਕਿਉਂ ਨਾ ਅਵਕਾਸ਼ ਨੂੰ ਸੰਗੀਤ ਦੀ ਗੁੜ੍ਹਤੀ ਖਾਨਦਾਨ ਚੋਂ ਮਿਲੀ ਐ। ਅਵਕਾਸ਼ ਮਾਨ ਦਾ ਪਿਤਾ ਹਰਭਜਨ ਮਾਨ ਬਾਪੂ ਕਰਨੈਲ ਸਿੰਘ ਪਾਰਸ ਜੀ ਵਰਗੇ ਉਸਤਾਦ ਦਾ ਚੰਡਿਆ ਹੋਇਆ। ਭਾਵੇਂ ਅਵਕਾਸ਼ ਮਾਨ ਦੀ ਗਾਇਕੀ ‘ਤੇ ਥੋੜ੍ਹਾ ਪੱਛਮੀ ਸੱਭਿਆਚਾਰ ਦਾ ਪਭਾਵ ਜਰੂਰ ਹੈ ਕਿਉਂਕਿ ਅਵਕਾਸ਼ ਨੇ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਗੀਤ ਵੀ ਗਾਉਣੇ ਨੇ, ਉਹ ਪਲਿਆ ਵੀ ਬਿਗਾਨੇ ਮੁਲਕ ਚ ਏ ਪਰ ਖੁਸ਼ੀ ਇਸ ਗੱਲ ਦੀ ਆ ਉਹ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦਾ। ਬਹੁਤ ਸਰੋਤਿਆਂ ਨੂੰ ਇਹ ਵਹਿਮ ਪੈ ਜਾਂਦਾ ਕਿ ਹਰਭਜਨ ਮਾਨ ਦਾ ਮੁੰਡਾ ਹਰਭਜਨ ਵਾਂਗ ਨਹੀਂ ਗਾਉਂਦਾ, ਜਰੂਰ ਗਾਵੇਗਾ, ਅਜੇ ਸ਼ੁਰੂਆਤ ਕੀਤੀ ਹੈ, ਕਦਮ ਦਰ ਕਦਮ ਅੱਗੇ ਵਧੇਗਾ ਤੇ ਆਪਣੀ ਪਛਾਣ ਆਪ ਬਣਾਏਗਾ। ਆਉਣ ਵਾਲੇ ਸਮੇਂ ਚ ਅਵਕਾਸ਼ ਮਾਨ ਸਾਨੂੰ ਕਵੀਸ਼ਰੀ ਤੇ ਕਲੀਆਂ ਵੀ ਜਰੂਰ ਸੁਣਾਏਗਾ। ਆਪਣੇ ਸਰੋਤਿਆਂ ਦੀਆਂ ਉਮੀਦਾਂ ‘ਤੇ ਖਰਾ ਉਤਰੇਗਾ। ਹਰਭਜਨ ਮਾਨ ਵਾਂਗ ਅਵਕਾਸ਼ ਮਾਨ ਦੇ ਗੀਤ ਵੀ ਘਰ ਘਰ ਵੱਜਣਗੇ। ਮੇਰੀ ਉਮੀਦ ਨਹੀਂ ਦਾਅਵਾ ਹੈ ਕਿ ਅਵਕਾਸ਼ ਮਾਨ ਨੂੰ ਅਸੀਂ ਫਿਲਮਾਂ ਵਿੱਚ ਵੀ ਵੇਖਾਂਗੇ। ਅਵਕਾਸ਼ ਦੇ ਉਜਲੇ ਭਵਿੱਖ ਲਈ ਦੁਆਵਾਂ।

    ਜਤਿੰਦਰ ਕੌਰ ਬੁਆਲ ਸਮਰਾਲਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!