ਪਰਮਜੀਤ ਸਿੰਘ ਬਰਾੜ
ਕੀ ਹੋਇਆ ਅਸੀ ਮਜਦੂਰ ਹਾਂ
ਕਿਉ ਥੱਕੇ ਟੁੱਟੇ ਅੱਜ ਮਜਬੂਰ ਹਾਂ,
ਇੰਜ ਲਗਦਾ ਸਾਡਾ ਦੇਸ਼ ਨਹੀਂ
ਕਿਉਂਕਿ ਸਾਡਾ ਕੋਈ ਭੇਸ ਨਹੀਂ,
ਕੰਮ ਨਾਲ ਕਰਦੇ ਘੋਲ ਰਹੇ
ਫੇਰ ਹਾਕਮ ਸਾਨੂੰ ਕਿਉ ਰੋਲ ਰਹੇ
ਸਾਡੀਆਂ ਭੁੱਖੀਆ ਮਾਵਾਂ ਧੀਆਂ ਰੁੱਲ ਗਈਆਂ,
ਸਹਾਰੇ ਸਾਡੇ ਚੱਲੇ ਦੇਸ,ਸਰਕਾਰਾਂ ਭੁੱਲ ਗਈਆਂ,
ਹਸਦੇ ਵਸਦੇ ਬੇ ਘਰ ਹੋ ਗਏ ਆ,
ਤੁਰਦੇ ਫੱਟ ਗਏ ਪੈਰ ਦੇਖ ਕੇ ਰੋ ਰਹੇ ਆਂ,
ਮਹਾਂ ਮਾਰੀ ਦਾ ਸਤਾਵੇ ਡਰ ਸਾਨੂੰ,
ਪਤਾ ਨੀ ਕਿਉਂ ਜਾਣ ਨੀ ਦਿੰਦੇ ਘਰ ਸਾਨੂੰ,
ਡੰਡੇ ਪੁਸ਼ੂਆ ਵਾਂਗੂੰ ਮਾਰ,ਕਿਉ ਸਾਨੂੰ ਮੋੜ ਰਹੇ,
ਆਖਿਰ ਸਾਰੇ ਨਿਯਮ ਆਪ ਕਿਉ ਤੋੜ ਰਹੇ,
ਗੁਰੂ ਘਰਾਂ ਤੋਂ ਮਿਲਿਆ,ਸਾਨੂੰ ਖਾਣ ਨੂੰ,
ਸਰਕਾਰਾਂ ਕੁਝ ਨਾਂ ਦਿੱਤਾ,ਘਰ ਨੂੰ ਜਾਣ ਨੂੰ ,
ਕਈ ਸਾਥੀ ਤੁਰਦੇ ਤੁਰਦੇ,ਭੁੱਖੇ ਮਰ ਗਏ ਨੇ,
ਹੁਣ ਹੋਰ ਚੁੱਕ ਨੀ ਹੁੰਦਾ, ਮੋਢੇ ਹਰ ਗਏ ਨੇ,
ਅਸੀ ਵੀ ਹਾਂ ਇਨਸਾਨ ਕੁਝ ਤਾ ਸੋਚ ਕਰੋ,
ਹੋ ਜਾਵੇ ਨਾ ਦੇਰ,ਕੁਝ ਤਾਂ ਹੋਸ਼ ਕਰੋ,
ਵਾਂਗ,ਸ਼ੇਰੇ ਏ ਪੰਜਾਬ, ਭੰਡਾਰੇ ਖੋਲ ਦਿਓ,
ਰੱਖਿਆ ਜੋ ਧਨ ਮਾਲ,ਸਭ ਲਈ ਤੋਲ ਦਿਓ
ਬਣ ਜੂ ਮੇਰਾ ਦੇਸ,ਚਿੜੀਆ ਸੋਨੇ ਦੀ,
ਨਹੀਂ ਪਉ ਫੇਰ ਲੋੜ,ਕਿਸੇ ਨੂੰ ਰੋਣੇ ਦੀ,।।
ਪਰਮਜੀਤ ਸਿੰਘ ਬਰਾੜ
ਮੁੱਖ ਅਧਿਆਪਕ ਖਿਆਲੀਵਾਲਾ
?9463922990