ਸੰਗਰੂਰ (ਪੰਜ ਦਰਿਆ ਬਿਊਰੋ)
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਏਕੇ-47 ਨਾਲ ਫਾਇਰਿੰਗ ਕਰਨ ਦੇ ਮਾਮਲੇ ’ਚ ਅੱਜ ਪੁਲੀਸ ਨੇ ਇਸ ਕੇਸ ਵਿਚ ਆਰਮਜ਼ ਐਕਟ ਦੀਆਂ ਧਰਾਵਾਂ 25, 29 ਅਤੇ 30 ਦਾ ਵਾਧਾ ਕਰ ਦਿੱਤਾ ਹੈ। ਥਾਣਾ ਸਦਰ ਧੂਰੀ ਅਤੇ ਧਨੌਲਾ ਵਿਚ ਮੂਸੇਵਾਲਾ ਸਮੇਤ 9 ਜਣਿਆਂ ਖ਼ਿਲਾਫ਼ ਦਫ਼ਾ 188 ਅਤੇ ਸੈਕਸ਼ਨ 51 ਆਫ਼ ਦਿ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।