ਦੂਰਦਰਸ਼ਨ ਹੋਵੇਗਾ ਸਹਾਈ
ਜਲੰਧਰ (ਪੰਜ ਦਰਿਆ ਬਿਊਰੋ)
ਪੰਜਾਬ ਭਰ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ ਕਿ ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੋਂ ਭਲਕੇ 19 ਮਈ ਤੋਂ ਤੀਸਰੀ ਤੋਂ ਪੰਜਵੀਂ ਅਤੇ ਨੌਵੀਂ ਤੋਂ ਦਸਵੀਂ ਕਲਾਸਾਂ ਦੇ ਵਿਦਿਆਰਥੀ ਸਿਲੇਬਸ ਅਧਾਰਤ ਸਿੱਖਿਆ ਹਾਸਲ ਕਰ ਸਕਣਗੇ। ਸਿੱਖਿਆ ਵਿਭਾਗ ਦੇ ਇਸ ਉਪਰਾਲੇ ਕਾਰਨ ਪੇਂਡੂ ਇਲਾਕੇ ਦੇ ਵਿਦਿਆਰਥੀ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਹਰ ਘਰ ਤੱਕ ਦੂਰਦਰਸ਼ਨ ਦੀ ਪਹੁੰਚ ਹੈ ਜਿਸ ਕਾਰਨ ਸਰਕਾਰ ਦਾ ਇਹ ਉਪਰਾਲਾ ਬੱਚਿਆਂ ਲਈ ਵਰਦਾਨ ਸਾਬਤ ਹੋਵੇਗਾ। ਇਸ ਤੋਂ ਪਹਿਲਾਂ ਸਵੈਮ ਪ੍ਰਭੂ ਚੈਨਲ ਰਾਹੀਂ ਸੱਤਵੀਂ ਤੇ ਅੱਠਵੀਂ ਕਲਾਸਾਂ ਦੇ ਬੱਚਿਆਂ ਦੀ ਪੜ੍ਹਾਈ ਕਰਾਈ ਜਾ ਰਹੀ ਹੈ।