ਮੋਗਾ ( ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)
ਪੰਜਾਬ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਨਜਦੋਂ ਪੁਲਿਸ ਨਾਕੇ ਦੌਰਾਨ ਇੱਕ ਚਿੱਟੇ ਰੰਗ ਦੀ ਕਾਰ ਪੀ ਬੀ 5 ਜੈਡ 7576 ਵਿਚ ਸਵਾਰ ਦੋ ਵਿਅਕਤੀਆਂ ਤੋਂ ਵੀਹ ਹਜ਼ਾਰ ਨਸ਼ੀਲੀਆਂ ਗੋਲੀਆਂ (ਟਰਾਮਾਡੋਲ) ਦੀਆਂ ਫੜੀਆ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਐਸ ਐਸ ਪੀ ਹਰਮਨਬੀਰ ਸਿੰਘ ਗਿੱਲ ਦੇ ਹੁਕਮ ਅਨੁਸਾਰ ਨਸਿਆਂ ਖ਼ਿਲਾਫ਼ ਚਲਾਈ ਮੁਹਿੰਮ ਤੇ ਚੱਲਦਿਆਂ ਡੀਐਸਪੀ ਪੀ ਧਰਮਕੋਟ ਨੇ ਮੁਸਤੈਦੀ ਵਧਾਉਂਦਿਆਂ ਅੱਜ ਏ ਐਸ ਆਈ ਮੇਜਰ ਸਿੰਘ ਨੇ ਕਿੱਲੀ ਗਾਂਧਰਾ ਕੋਲ ਨਾਕਾ ਲਗਾਇਆ ਗਿਆ ਸੀ ਪਹਿਲਾਂ ਤੋਂ ਹੀ ਮਿਲੀ ਗੁਪਤ ਸੂਚਨਾ ਅਨੁਸਾਰ ਅੱਜ ਜਦੋਂ ਉਹਨਾਂ ਚਿੱਟੇ ਰੰਗ ਦੀ ਕਾਰ ਰੋਕੀ ਤਾਂ ਉਸ ਵਿੱਚ ਸਵਾਰ ਦੋ ਵਿਅਕਤੀਆਂ ਅਤੇ ਗੱਡੀ ਦੀ ਤਲਾਸ਼ੀ ਲੈਂਦਿਆਂ ਨਸ਼ੀਲੀਆਂ ਗੋਲੀਆਂ ਤਕਰੀਬਨ ਵੀਹ ਹਜ਼ਾਰ ਪ੍ਰਾਪਤ ਹੋਈਆਂ ਪੁਲਿਸ ਨੇ ਕਾਬੂ ਕਰਕੇ ਪਤਾ ਕੀਤਾ ਕਿ ਕਾਰ ਚਾਲਕ ਵਿਨੋਦ ਕੁਮਾਰ ਉਰਫ ਸੋਨੂੰ ਸ਼ਾਹ ਜਿਸਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੱਲ ਵਿਖੇ ਇਕ ਮੰਦਰ ਵੀ ਹੈ ਅਤੇ ਉਹ ਆਪਣੇ ਆਪ ਨੂੰ ਬਾਬਾ ਦੱਸਦਾ ਹੈ ਇਸਦਾ ਜੱਦੀ ਪਿੰਡ ਹਰੀਕੇ ਹੈ ਦੱਸਣ ਯੋਗ ਹੈ ਕਿ ਇਸ ਸੋਨੂੰ ਸ਼ਾਹ ਦੇ ਕੲੀ ਮੰਤਰੀਆਂ ਅਤੇ ਲੀਡਰਾਂ ਨਾਲ ਸਬੰਧ ਹਨ ਇਸ ਤੋਂ ਇਲਾਵਾ ਦੂਸਰਾ ਵਿਅਕਤੀ ਸੁਖਵਿੰਦਰ ਸਿੰਘ ਸੁੱਖਾ ਜੋਂ ਕਿ ਕੋਟ ਈਸੇ ਖਾਂ ਦੇ ਪਿੰਡ ਤਲਵੰਡੀ ਜੱਲੇ ਖਾਂ ਦਾ ਰਹਿਣ ਵਾਲਾ ਹੈ ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੂੰ ਆਈਡੀਪੀ ਐਸ਼ ਦੀ ਧਾਰਾ 22/61/85 ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਅਤੇ ਦੋਸ਼ੀਆਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਲੈਣ ਲਿਆ ਅਗਲੀ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਇਹ ਨਸ਼ੇ ਕਦੋਂ ਤੋਂ ਅਤੇ ਕਿਥੇ ਕਿਥੇ ਸਪਲਾਈ ਕਰਦਾ ਹੈ ਇਸ ਦੇ ਤਾਰ ਹੋਰ ਕਿਥੇ ਕਿੱਥੇ ਜੁੜੇ ਹਨ।