ਹੰਢਿਆਇਆ (ਬੰਧਨਤੋੜ ਸਿੰਘ)
ਹੰਡਿਆਇਆ ਦੀ ਉਘੀ ਕਿਸਾਨਾਂ ਵਾਸਤੇ ਨਵੇਂ ਨਵੇਂ ਖੇਤੀ ਸੰਦ ਬਣਾਉਣ ਵਾਲੀ ਸਭ ਤੋਂ ਪੁਰਾਣੀ ਸਟੈਂਡਰਡ ਕਾਰਪੋਰੇਸ਼ਨ ਆਫ ਇੰਡੀਆ ਲਿਮ ਹੰਡਿਆਇਆ (ਬਰਨਾਲਾ) ਵੱਲੋਂ ਛੋਟੇ ਕਿਸਾਨਾਂ ਵਾਸਤੇ ਅਤੇ ਸਾਰੀਆਂ ਫਸਲਾ ਇੱਕੋ ਮਸ਼ੀਨ ਨਾਲ ਕੱਟਣ ਵਾਲੀ ਟੀ ਐਸ-੫੧੩ ਫਾਸਟ ਅਤੇ ਟੀ ਐਸ ੫੧੩ ਫਾਸਟ ੧ ਦੇ ਕਣਕ ਦੀ ਕਟਾਈ ਕਰ ਕੇ ਟ੍ਰਾਇਲ ਲਏ। ਇਸ ਮੌਕੇ ਕੰਪਨੀ ਦੇ ਐਮ ਡੀ ਸ ਨਛੱਤਰ ਸਿੰਘ ਭਰੀ ਤੇ ਸ ਜੋਗਿੰਦਰ ਸਿੰਘ ਭਰੀ ਨੇ ਦੱਸਿਆ ਕਿ ਟੀ ਐਸ ੫੧੩ ਫਾਸਟ ਕਣਕ ਦੀ ਕਟਾਈ ਕਰਦੀ ਹੈ ਜਿਸ ਦਾ ਕਟਰਵਾਰ ੯ ਫੁੱਟ ਚੋੜਾਈ ਦਾ ਹੈ ਅਤੇ ਟੀ ਐਸ ਫਾਸਟ ੧ ਕਣਕ ਦੀ ਕਟਾਈ ਦੇ ਨਾਲ ਨਾਲ ਤੁੜੀ ਵੀ ਬਣਾਉਦੀ ਹੈ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਅਤੇ ਤੰਗ ਰਸਤਿਆਂ ਵਿਚ ਜਾਣ ਵਾਲੀ ਅਤੇ ਘੱਟ ਜਮੀਨਾ ਵਾਲੇ ਕਿਸਾਨਾਂ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਸਾਰੇ ਸੂਬਿਆਂ ਵਿਚ ਕੰਮ ਆਉਣ ਵਾਲੀ ਇੱਕੋ ਇੱਕ ਮਸ਼ੀਨ ਹੈ ਜੋ ਸਾਰੇ ਤਰਾ ਦੀਆਂ ਫਸਲਾਂ ਜਿਵੇਂ ਕਣਕ , ਝੋਨਾ, ਦਾਲਾਂ, ਮੱਕੀ , ਸਰੋਂ ਆਦਿ ਜਿੰਨੀਆਂ ਵੀ ਕੰਬਾਇਨ ਨਾਲ ਫਸਲਾਂ ਕੱਟੀਆਂ ਜਾ ਸਕਦੀਆਂ ਹਨ ਉਨ੍ਹਾਂ ਲਈ ਵਿਸ਼ੇਸ ਕਾਰਗਰ ਹੈ ਅਤੇ ਇਸ ਦੀ ਮੰਗ ਵੀ ਬਹੁਤ ਜਿਆਦਾ ਹੈ। ਟੀ ਐਸ ਫਾਸਟ ੧ ਦੀ ਵਿਸ਼ੇਸਤਾ ਇਹ ਹੈ ਕਿ ਤੂੜੀ ਬਣਾ ਕੇ ਖੇਤ ਵਿਚ ਹੀ ਰੱਖ ਦਿੰਦਾ ਹੈ ਜਾਂ ਪੱਖਾ ਲਗਾ ਕੇ ਤੁੜੀ ਨੂੰ ਟਰਾਲੀ ਵਿਚ ਭਰਿਆ ਜਾ ਸਕਦਾ ਹੈ। ਇਹ ਕਣਕ ਅਤੇ ਤੂੜੀ ਇੱਕੋ ਸਮੇਂ ਵਿਚ ਬਣਾ ਦਿੰਦੀ ਹੈ ਜਿਸ ਨਾਲ ਕਿਸਾਨ ਦਾ ਖਰਚਾ ਬਹੁਤ ਹੀ ਘੱਟ ਜਾਂਦਾ ਹੈ ਅਤੇ ਕਿਸਾਨ ਨੂੰ ਇਸ ਦਾ ਵਿਸ਼ੇਸ ਲਾਭ ਮਿਲਦਾ ਹੈ। ਇ੍ਹਨਾ ਦੋਨਾਂ ਦੀ ਵਾਜਿਬ ਕੀਮਤ ਹੈ ਜੋ ਛੋਟੇ ਕਿਸਾਨ ਅਸਾਨੀ ਨਾਲ ਖਰੀਦ ਸਕਦੇ ਹਨ। ਇਸ ਸਮੇਂ ਕੰਪਨੀ ਦੇ ਸੀ ਈ À ਦਰਸ਼ਨ ਸਿੰਘ ,ਈ ਡੀ ਪ੍ਰਭਜੋਤ ਸਿੰਘ ਭਰੀ, ਜੀ ਐਮ ਸੁਰਿੰਦਰ ਸਿੰਘ, ਈ ਡੀ ਪਰਵਿੰਦਰ ਸਿੰਘ ਭਰੀ, ਇੰਜ ਕੁਲਦੀਪ ਸਿੰਘ, ਗੁਰਚਰਨ ਸਿੰਘ, ਪ੍ਰਦੀਪ ਸਿੰਘ, ਹਰਜਿੰਦਰ ਸਿੰਘ,ਮਨੋਜ ਕੁਮਾਰ ਆਦਿ ਸਮੇਤ ਕੰਪਨੀ ਮੁਲਾਜਮ ਸ਼ਾਮਿਲ ਸਨ।