ਦੁੱਖਭੰਜਨ ਸਿੰਘ ਰੰਧਾਵਾ
0351920036469
ਮੈਨੂੰ ਵੱਖ ਤੇਰੇ ਨਾਲੋਂ,
ਕੋਈ ਕਰਕੇ ਵਿਖਾਵੇ।
ਓਸ ਰਾਹ ਨੂੰ ਸਲਾਮ,
ਜਿਹੜਾ ਸ਼ਹਿਰ ਤੇਰੇ ਜਾਵੇ।
ਆਊ ਇੱਕ ਰੋਜ਼ ਓ ਵੀ
ਜਦੋਂ ਦਰ ਤੇਰੇ ਹੋਣਾ।
ਤੂੰ ਉਡੀਕਣਾ ਏ ਮੈਨੂੰ,
ਤੇ ਮੈਂ ਘਰ ਤੇਰੇ ਹੋਣਾ।
ਅੱਜ ਸੱਜਣਾਂ ਨੇਂ ਆਉਣਾ,
ਤੈਨੂੰ ਕੌਣ ਸਮਝਾਵੇ।
ਓਸ ਰਾਹ ਨੂੰ ਸਲਾਮ,
ਜਿੱਦਾਂ ਰਾਤ ਤੋਂ ਤਾਰੇ,
ਕਦੇ ਹੁੰਦੇ ਨਾ ਦੂਰ।
ਤੂੰ ਕਿਤੇ ਤੇ ਮੈਂ ਕਿਤੇ,
ਦੋਵੇਂ ਲੱਖ ਮਜਬੂਰ।
ਦਿਲ ਰੋਵੇ ਧਾਹਾਂ ਮਾਰ,
ਵਿਹੜਾ ਅੱਖਾਂ ਦਾ ਸਜਾਵੇ।
ਓਸ ਰਾਹ ਨੂੰ ਸਲਾਮ,
ਕਦੇ ਪੁੱਛੀਂ ਤੇ ਮੈਂ ਦੱਸੂੰ,
ਕੀ ਕੀ ਨਾਲ ਮੇਰੇ ਹੋਈ।
ਓਦੋਂ ਬੀਤਦੀ ਏ ਕੇਹੀ
ਜਦੋਂ ਲੱਭਦਾ ਨੀਂ ਕੋਈ।
ਸਾਨੂੰ ਕਰ ਦੂਰ ਤੇਰੇ ਤੋਂ,
ਮੁਕੱਦਰ ਹਰਾਵੇ।
ਓਸ ਰਾਹ ਨੂੰ ਸਲਾਮ,
ਜੀਵੇਂ ਕੱਚੀਆਂ ਕੰਧਾਂ ਨੂੰ,
ਲੱਗਾ ਕੱਲਰ ਖਾ ਜਾਂਦਾ।
ਕੀ ਕੀ ਬੀਤੇ ਕੀਵੇਂ ਦੱਸਾਂ,
ਜਦੋਂ ਚੇਤਾ ਤੇਰਾ ਆਂਦਾ।
ਸਭ ਵੇਖ ਵੇਖ ਹੱਸੇ,
ਕੋਈ ਆਣ ਨਾ ਮਨਾਵੇ।
ਓਸ ਰਾਹ ਨੂੰ ਸਲਾਮ
ਜਿਹੜਾ ਬਹਿ ਗਿਆਂ ਮੈਂ ਲਾ,
ਕੇ ਕਇੰਦੇ ਉਮਰਾਂ ਦਾ ਰੋਗ।
ਮੈਨੂੰ ਚਾਅ ਨਈਓਂ ਕੋਈ,
ਮੈਂ ਮਨਾਵਾਂ ਨਿੱਤ ਸੋਗ।
ਤੈਨੂੰ ਪਾਉਣ ਦੇ ਝੂਠੇ,
ਕੀਵੇਂ ਕਰ ਲਵਾਂ ਦਾਅਵੇ।
ਓਸ ਰਾਹ ਨੂੰ ਸਲਾਮ,
ਪਈਆਂ ਸਦਾ ਮੈਨੂੰ ਯਾਰਾ,
ਠੋਕਰਾਂ ਤੇ ਹਾਰਾਂ ਨੇਂ।
ਜਿੰਦਗੀ ਬੇਹਾਲ ਕੀਤੀ,
ਇਹਨਾਂ ਪਈਆਂ ਮਾਰਾਂ ਨੇਂ।
ਦੁੱਖਭੰਜਨ ਤੇ ਯਾਰਾ ਤੇਰੇ
ਐਬ ਵੀ ਸਲਾਹਵੇ।
ਓਸ ਰਾਹ ਨੂੰ ਸਲਾਮ,
ਜਿਹੜਾ ਸ਼ਹਿਰ ਤੇਰੇ ਜਾਵੇ।