ਹੰਡਿਆਇਆ (ਬੰਧਨ ਤੋੜ ਸਿੰਘ)
ਅੱਜ ਸੁੱਕਰਵਾਰ ਦੇ ਦਿਨ ਨੂੰ ਡੇਂਗੂ ਤੋਂ ਬਚਾਅ ਲਈ ਸਾਫ ਸਫਾਈ ਦਿਵਸ ਮਨਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹਰਮੀਤ ਸਿੰਘ ਸਿਹਤ ਇੰਸਪੈਕਟਰ ਅਤੇ ਰਜਿਤ ਕੁਮਾਰ ਨੇ ਆਮ ਜਨਤਾ ਨਾਲ ਰਾਬਤਾ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਸੁੱਕਰਵਾਰ ਦੇ ਦਿਨ ਨੂੰ ਸਾਫ ਸਫਾਈ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਸੋ ਆਮ ਲੋਕ ਆਪਣੀਆਂ ਦੁਕਾਨਾਂ , ਮਕਾਨਾਂ ਵਿਚ ਕਿਸੇ ਵੀ ਥਾਂ ਤੇ ਖੜ੍ਹੇ ਪਾਣੀ ਨੂੰ ਸੁਕਾ ਕੇ ਸਾਫ ਸਫਾਈ ਜਰੂਰ ਕਰਨ ਕਿਉਕਿ ਇਸ ਰੁੱਤ ਵਿੱਚ ਡੇਂਗੂ ਬੁਖਾਰ ਹੋ ਜਾਂਦਾ ਹੈ। ਜੋ ਇੱਕ ਮੱਛਰ ਦੇ ਕੱਟਣ ਕਾਰਨ ਹੁੰਦਾ ਹੈ ਇਹ ਮੱਛਰ ਸਾਫ ਪਾਣੀ ਵਿਚ ਜਿਆਦਾ ਪਨਪਦਾ ਹੈ ਇਸ ਲਈ ਸਿਹਤ ਵਿਭਾਗ ਦੀ ਹਦਾਇਤ ਮੁਤਾਬਿਕ ਜਿੱਥੇ ਵੀ ਪਾਣੀ ਖੜਦਾ ਹੈ ।ਉਸਨੂੰ ਸੁਕਾ ਕੇ ਹਰ ਹਫ਼ਤੇ ਦੁਬਾਰਾ ਪਾਣੀ ਭਰੋ ਅਤੇ ਕੂਲਰਾਂ,ਫਰਿਜ ਦੀ ਪਿਛਲੇ ਪਾਸੇ ਲੱਗੀ ਪਾਣੀ ਵਾਲੀ ਟਰੇਅ ਆਦਿ ਨੂੰ ਸਾਫ ਕਰਦੇ ਰਹੋ।ਇਸ ਮੌਕੇ ਅਮਰਿੰਦਰ ਸਹਿਜਪਾਲ,ਮਨਪ੍ਰੀਤ ਸ਼ਰਮਾ ਹੈਲਥ ਵਰਕਰ,ਇੰਦਰਜੀਤ ਕੌਰ,ਜਸਪ੍ਰੀਤ ਸ਼ਰਮਾ,ਮਨਪ੍ਰੀਤ ਕੌਰ ਆਦਿ ਸਮੇਤ ਹੋਰ ਸਿਹਤ ਕਰਮੀ ਹਾਜਰ ਸਨ। ਫੋਟੋ ਕੈਪਸਨ ਸਿਹਤ ਵਿਭਾਗ ਦੇ ਕਰਮਚਾਰੀ ਲੋਕਾਂ ਨੂੰ ਡੇਂਗੂ ਪ੍ਰਤੀ ਜਾਣਕਾਰੀ ਦਿੰਦੇ ਹੋਏ।