6.9 C
United Kingdom
Saturday, March 7, 2026

More

    ਵਪਾਰ ਮੰਡਲ ਭਦੌੜ ਨੇ ਰੈਡ ਕਰਾਸ ਸੁਸਾਇਟੀ ਨੂੰ 51 ਬੈੱਡ ਭੇਂਟ ਕੀਤੇ

    ਬਰਨਾਲਾ (ਰਾਜਿੰਦਰ ਵਰਮਾ)


    ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਵਪਾਰ ਮੰਡਲ ਭਦੌੜ ਵੱਲੋਂ ਪ੍ਰਧਾਨ ਵਿਜੈ ਭਦੌੜ ਦੀ ਅਗਵਾਈ ਹੇਠ ਕੋਵਿਡ 19 ਹਸਪਤਾਲ ਲਈ 51 ਬੈਡ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਭੇਂਟ ਕੀਤੇ ਗਏ। ਪ੍ਰਧਾਨ ਵਿਜੇ ਕੁਮਾਰ ਭਦੌੜ ਤੇ ਦੀਪਕ ਬਜਾਜ ਨੇ ਕਿਹਾ ਕਿ ਵਪਾਰ ਮੰਡਲ ਭਦੌੜ ਵੱਲੋਂ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਰਾਸ਼ਨ ਦੀਆਂ ਕਿੱਟਾਂ ਭੇਂਟ ਕੀਤੀਆਂ ਵੀ ਗਈਆਂ ਸਨ, ਅੱਜ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਹੁਕਮਾਂ ‘ਤੇ ਫੁੱਲ ਚੜਾਉਂਦੇ ਹੋਏ ਕੋਵਿੰਡ 19 ਹਸਪਤਾਲਾਂ ਲਈ 51 ਬੈਡ ਦਿੱਤੇ ਗਏ ਹਨ। ਉਨ੍ਹਾਂ ਸਮੂਹ ਵਪਾਰੀ ਵੀਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸ ਸ਼ਹਿਣਾ ਸ਼ੈਲਰ ਵਾਲੇ, ਵਿਨੋਦ ਗਰਗ, ਪਰਦੀਪ ਕੁਮਾਰ, ਰਮਨ ਜੈਨ, ਪਿ੍ੰਸ ਗੁਪਤਾ, ਬੋਨੀ ਸ਼ਰਮਾ, ਸੰਜੀਵ ਸੋਨਾ, ਵਿਨੋਦ ਟੈਂਟ ਵਾਲਾ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!