4.2 C
United Kingdom
Saturday, March 7, 2026

More

    ਯੂਕੇ ‘ਚ ਕੋਰੋਨਾ ਤੋਂ ਬਾਅਦ ਇਸ ਨਵੀਂ ਬਿਮਾਰੀ ਨਾਲ ਪੀੜਤ ਹੋਏ 100 ਤੋਂ ਵੱਧ ਬੱਚੇ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ) 

    ਯੂਕੇ ਵਿੱਚ 100 ਦੇ ਲਗਭਗ ਬੱਚੇ ਕਾਵਾਸਾਕੀ ਨਾਂ ਦੀ ਬਿਮਾਰੀ ਤੋਂ ਪ੍ਰਭਾਵਤ ਹੋਏ ਹਨ। ਜਿਸਨੂੰ ਮਾਹਰ ਕਹਿੰਦੇ ਹਨ ਕਿ ਇਸਨੂੰ ਕੋਰੋਨਾਵਾਇਰਸ ਮਹਾਂਮਾਰੀ ਨਾਲ ਜੋੜਿਆ ਜਾ ਸਕਦਾ ਹੈ ਅਤੇ ਇਹ ਮੁੱਖ ਤੌਰ ‘ਤੇ 5 ਸਾਲ ਤੱਕ ਦੇ ਬੱਚਿਆਂ ਨੂੰ ਪ੍ਭਾਵਿਤ ਕਰਦੀ ਹੈ। ਰਾਇਲ ਕਾਲਜ ਆਫ਼ ਪੈਡੀਐਟ੍ਰਿਕਸ ਐਂਡ ਚਾਈਲਡ ਹੈਲਥ ਦੇ ਪ੍ਰਧਾਨ ਪ੍ਰੋਫੈਸਰ ਰਸੇਲ ਵਿਨਰ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਭਰ ਵਿੱਚ ਇਸ ਬਿਮਾਰੀ ਦੇ 75 ਤੋਂ 100 ਮਾਮਲੇ ਸਾਹਮਣੇ ਆਏ ਹਨ। ਇਕ 14 ਸਾਲਾਂ ਲੜਕਾ ਇਸ ਸਿੰਡਰੋਮ ਨਾਲ ਮਰਨ ਵਾਲਾ ਪਹਿਲਾ ਬ੍ਰਿਟਿਸ਼ ਬੱਚਾ ਮੰਨਿਆ ਜਾਂਦਾ ਹੈ। ਪ੍ਰੋਫੈਸਰ ਵਿਨਰ ਨੇ ਕਿਹਾ ਕਿ ਇਹ ਬਿਮਾਰੀ ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ਹੈ ਜੋ ਕੋਰੋਨਵਾਇਰਸ ਨੂੰ ਪਛਾੜ ਰਹੀ ਹੈ। ਉਸਨੇ ਪੁਸ਼ਟੀ ਕੀਤੀ ਕਿ ਇਹ ਇਕ ‘ਨਵਾਂ’ ਸਿੰਡਰੋਮ ਹੈ, ਪਰ ਮਾਪਿਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਪ੍ਰੋਫੈਸਰ ਵਿਨਰ ਨੇ ਇਸ ਬਿਮਾਰੀ ਦੇ ਮੁੱਖ ਲੱਛਣ ਉੱਚ ਤਾਪਮਾਨ, ਨਿਰੰਤਰ ਬੁਖਾਰ ਅਤੇ ਧੱਫੜ ਦੱਸਿਆ ਹੈ ਜਦਕਿ ਕੁਝ ਬੱਚਿਆਂ ਨੂੰ ਪੇਟ ਵਿਚ ਦਰਦ ਅਤੇ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਬੁੱਧਵਾਰ ਤੱਕ ਐਵਲਿਨਾ ਲੰਡਨ ਚਿਲਡਰਨਜ਼ ਹਸਪਤਾਲ ਵਿੱਚ ਬਿਮਾਰੀ ਨਾਲ ਪੀੜਤ ਬੱਚਿਆਂ ਦੇ ਤਕਰੀਬਨ 50 ਕੇਸ ਸਾਹਮਣੇ ਆਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!