ਪ੍ਰਸ਼ੋਤਮ ਪੱਤੋ ।
ਸਿਰ ਤਲੀ ‘ਤੇ ਰੱਖ
ਲੋਕਾਂ ਖਾਤਰ ਲੜਨ ਵਾਲੇ
ਜਗਦੀਆਂ ਜੋਤਾਂ ਵਰਗੇ
ਹੁੰਦੇ ਨੇ ਮਹਾਨ ਯੋਧੇ
ਜੇ ਹੋਵੇ ਅਨੁਪਾਤ ਸਹੀ
ਜੋਸ਼ ਤੇ ਹੋਸ਼ ਦਾ
ਤਾਂ ਮਰਜੀਵੜੇ ਹੁੰਦੇ ਨੇ
ਜੰਗ ਜਿੱਤਣ ਦੇ ਕਾਬਲ ।
ਜਦੋਂ
ਖ਼ਲਕ ਦੀ ਭਲਾਈ ਖਾਤਿਰ
ਯੋਧਿਆਂ ਦਿੱਤੀ ਹੋਵੇ
ਖਿੜੇ ਮੱਥੇ ਪ੍ਰਾਣਾਂ ਦੀ ਆਹੂਤੀ
ਤਾਂ
ਫ਼ਤਹਿ ਚੁੰਮਦੀ ਹੈ
ਪੈਰ ਯੋਧਿਆਂ ਦੇ ।