ਕਾਲਾ ਸਿੰਘ ਸੈਣੀ ( ਖਰੜ )

ਮੋਬਾ : 98767-20402 ਕਲਾ ਦੇ ਖੇਤਰ ਵਿਚ ਲੇਖਕ ‘ਤੇ ਕਾਮੇਡੀਅਨ ਜਿਕਰਯੋਗ ਹਸਤਾਖ਼ਸਰ ਹੈ ਰਵਿੰਦਰ ਮੰਡ। ਸਖਤ ਮਿਹਨਤ, ਸੰਘਰਸ਼ ਅਤੇ ਦ੍ਰਿੜ ਇਰਾਦੇ ਨਾਲ ਉਸ ਨੇ ਆਪਣੇ ਸਫਰ ਦੇ ਰਾਹ ਵਿਚਲੇ ਕੰਢਿਆ ਨੂੰ ਫੁੱਲਾਂ ਦੀ ਸੇਜ ਸਮਝਦੇ ਹੋਏ ਸਫਲਤਾ ਹਾਸਲ ਕੀਤੀ ਹੈ। ਸਿਵਾਲਿਕ ਦੀਆਂ ਪਹਾੜੀਆਂ ਦੀ ਗੋਦ ‘ਚ ਵਸਿਆ ਪਿੰਡ ਹਿਰਦਾਪੁਰ ਖੇੜੀ ਉਸ ਦੀ ਜਨਮ ਭੌਇੰ ਹੈ। ਆਪਣੇ ਹੁਨਰ ਨਾਲ ਕਾਮਯਾਬੀ ਦੀਆਂ ਪੋੜੀਆਂ ਤੇ ਚੜ•ਨ ਲਈ ਪਿੰਡ ਤੋਂ ਰਵਿੰਦਰ ਮੰਡ ਸਾਇਕਲ ‘ਤੇ ਪੈੱਡਲ ਮਾਰਦਾ ਹੋਇਆ ਜਿਸ ਕਾਫਲੇ ਵਿਚ ਸਾਮਿਲ ਹੋਇਆ ਉਹ ਕਾਫਲਾ ਕਾਲੇ ਸੀਸ਼ੇ ਵਾਲੀਆ ਗੱਡਿਆਂ ਦਾ ਹੋ ਕੇ ਅੱਗੇ ਨਿਕਲ ਗਿਆ। ਕਲਾ ਦੇ ਇਸ ਸਫਰ ਦੌਰਾਨ ਰਵਿੰਦਰ ਮੰਡ ਕਈ ਵਾਰ ਡਿੱਗਿਆ, ਸਫਰ ਦੇ ਇਨਾਂ ਉੱਚੇ ਨੀਵੇਂ ਰਾਹਾਂ ਨੇ ਉਸ ਨੂੰ ਜਿਊਣਾਂ ਸਿਖਾਇਆ ਹੈ। ਪਰ ਕਲਾ ਦੇ ਖੇਤਰ ਵਿਚ ਹੌਸਲਿਆਂ ਨਾਲ ਉਡਾਣ ਭਰਨ ਵਾਲਾ ਸੰਘਰਸ਼ ਦਾ ਦੂਸਰਾ ਨਾਮ ਹੈ ਰਵਿੰਦਰ ਮੰਡ। ਕੈਸੇਟ ਕਲਚਰ ਤੋ ਸ਼ੁਰੂ ਹੋ ਕੇ ਗੀਤਕਾਰ,ਕਹਾਣੀਕਾਰ,ਫਿਲਮ ਲੇਖਕ ‘ਤੇ ਇੱਕ ਸਫਲ ਕਾਮੇਡੀਅਨ ਪਾਲੀਵੁੱਡ ‘ ਚ ਅੱਜ ਕਿਸੇ ਖਾਸ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ ਰਵਿੰਦਰ ਮੰਡ। ਪਹਿਲੀ ਵਾਰੀ ਆਡਿਓ,ਵੀਡੀਓ ਐਲਬਮ ‘ ਬਸਤੇ ਦਾ ਵਜਨ ‘ ਮਾਰਕਿਟ ਵਿਚ ਲੈ ਕੇ ਹਾਜ਼ਰ ਹੋਇਆ। ਪਰ ਇਹ ਐਲਬਮ ਉਸ ਦੀ ਪਛਾਣ ਨਾ ਬਣਾ ਸਕੀ। ਸਮੇਂ ਦੇ ਨਾਲ-ਨਾਲ ਰਵਿੰਦਰ ਮੰਡ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ , ਬੱਬੂ ਮਾਨ , ਹਰਭਜਨ ਮਾਨ ਨਾਲ ਬਤੋਰ ਸਟੇਜ਼ ਸੈਕਟਰੀ ਵੀ ਕੰਮ ਕਰਨ ਦਾ ਮੌਕਾ ਮਿਲਿਆ। ਸੁਰ ਸੰਗਮ ਦੇ ਨਿਰਮਾਤਾ ਜਰਨੈਲ ਘੁਮਾਣ ਨਾਲ ਹੋਈ ਮੁਲਾਕਾਤ ਉਸ ਲਈ ਜਾਨਦਾਰ ਪਛਾਣ ਦਾ ਸਬੱਬ ਬਣੀ। ਜਸਵਿੰਦਰ ਭੱਲਾ ਦੇ ਅਨੇਕਾਂ ਹੀ ਸੁਪਰ-ਡੁਪਰ ਹਿੱਟ ‘ਛਣਕਾਟੇ’ ਵਿੱਚ ਰਵਿੰਦੰਰ ਮੰਡ ਦੇ ਲਿਖੇ ਗੀਤ ‘ ਤੇਰੀ ਮੂੰਗੀਂ ਮਸਰੀ ਨੇ ਟੱਬਰ ਦੀ ਸਿਹਤ ਡੋਨ ਜਿਹੀ ਕਰਤੀ ‘,’ ਹਿੰਦੀ ਵਾਲੀ ਮੈਡਮ ਦੀ ਮਾਸਟਰ ਪੂਜਾ ਕਰਦੇ ‘ , ‘ ਇਹ ਕਿ ਵਾਕਾ ਹੋ ਗਿਆ ਪੁਲਿਸ ਚੜ ਆਈ ਅੈ’, ਆਦਿ ਗੀਤਾਂ ‘ ਚ ਮਿਆਰੀ ਕਾਮੇਡੀ ਦੀ ਝਲਕ ਨਜ਼ਰ ਆਉਂਦੀ ਹੈ। ਛੋਟੇ ਪਰਦੇ ਲਈ ਰਵਿੰਦਰ ਮੰਡ ਨੇ ਐਮ.ਐਚ.ਵੱਨ ਚੈਨਲ ਅਤੇ ਹੋਰ ਵੱਖ-ਵੱਖ ਪੰਜਾਬੀ ਚੈਨਲਾਂ ‘ ਤੇ ਪ੍ਰਸਾਰਿਤ ਹੋਏ ਕਾਮੇਡੀ ਲੜੀਵਾਰ ‘ ਕਾਟੋ ਫੁੱਲਾਂ ਤੇ ‘, ‘ ਜੱਗੀ ਫਰਾਰ ‘,’ ਤਵਾ ਡਾਟ ਕਾਮ ‘,’ ਸਾਵਧਾਨ ਇੰਡੀਆ ‘,’ ਹਸਦੇ ਹਸਾਉਦੇ ਰਹੋ ‘,’ ਜੁਗਨੂੰ ਹਾਜਰ ਹੈ ‘,’ ਬੈਚੂਲਰ ਹਾਊਸ ‘,’ ਵਿਚੋਲੇ ‘,’ ਓਬਾਮਾ ਤੇਰੇ ਦੇਸ ਮੇਂ ‘,’ ਰੰਗ ਸਮੁੰਦਰੋਂ ਪਾਰ ਦੇ’, ਆਦਿ ਲਈ ਬਤੌਰ ਲੇਖਕ ਅਤੇ ਅਦਾਕਾਰ ਕੰਮ ਕੀਤਾ। ਉਸ ਦਾ ਸੁਪਨਾ ਬੱਚਿਆਂ ਦਾ ਕਲਾਕਾਰ ਬਣਨ ਦਾ ਸੀ ਪਰ ਪ੍ਰਮਾਤਮਾ ਨੂੰ ਮਨਜੂਰ ਕੁਝ ਹੋਰ ਹੀ ਸੀ।

ਪੰਜਾਬੀ ਫਿਲਮ ‘ ਹਸ਼ਰ ‘ ਨਾਲ ਰਵਿੰਦਰ ਮੰਡ ਨੇ ਪੰਜਾਬੀ ਸਿਨਮੇ ‘ ਚ ਬਤੋਰ ਕਾਮੇਡੀਅਨ ਐਂਟਰੀ ਮਾਰਦੇ ਹੋਏ ਹੁਣ ਤੱਕ 30 ਦੇ ਕਰੀਬ ਹਿੱਟ ਪੰਜਾਬੀ ਫਿਲਮਾਂ ‘ ਰੱਬ ਦਾ ਰੇਡਿਓ-2 ‘,’ ਡਾਕੂਆਂ ਦਾ ਮੁੰਡਾ ‘,’ ਬਾਜ਼’,’ ਏਕਮ ‘,’ ਹਾਈ ਐਂਡ ਯਾਰੀਆਂ ‘,’ ਓਏ ਹੋਏ ਪਿਆਰ ਹੋ ਗਿਆ ‘,’ ਮੈਂ ਤੇਰੀ ਤੂੰ ਮੇਰਾ ‘,’ ਮੁੰਡਾ ਫਰੀਦਕੋਟੀਆ ‘,’ ਮਾਈ ਸੈਲਫ ਪੇਂਡੂ ‘,’ ਬਾਈ ਜੀ ਘੈਂਟ ਓ ‘,’ ਮੋਗਾ ਟੂ ਮੈਲਬੋਰਨ ‘,’ ਮੁੰਡਾ ਹੀ ਚਾਹੀਦਾ ‘,’ ਬਾਈ ਲਾਰਸ ‘,’ ਜੱਟ ਏਅਰਵੇਜ ‘,’ ਮੁਸਾਫ਼ਿਰ ‘,’ ਉੱਨੀ-ਇੱਕੀ ‘,’ ਸਿਰਫਿਰੇ’,’ ਛੜਾ ‘,’ ਅਫਸਰ ‘,’ ਬਲੈਕੀਆ ‘, ‘ ਡਾਕਾ ‘, ਆਦਿ ਫਿਲਮਾਂ ਵਿਚ ਆਪਣੀ ਸਰਲ ਜਿਹੀ ਕਾਮੇਡੀ ਨਾਲ ਸੁਨਹਿਰੀ ਪਰਦੇ ਨੂੰ ਰੁਸ਼ਨਾਉਂਦਾ ਹੋਇਆ ਲੋਕਾਂ ਦੇ ਢਿੱਡੀ ਪੀੜਾ ਪਾ ਰਿਹਾ ਹੈ ਰਵਿੰਦਰ ਮੰਡ। ਛੋਟੇ ਪਰਦੇ ‘ਤੇ ਲੋਕਪ੍ਰਿਅਤਾ ਹੋਏ ਕਈ ਲੜੀਵਾਰਾਂ ਅਤੇ ਕਈ ਹਿੱਟ ਪੰਜਾਬੀ ਫਿਲਮਾਂ ਦੇ ਉਸ ਨੇ ਡਾਇਲਾਗ ਲਿਖਕੇ ਵੀ ਫਿਲਮ ਖੇਤਰ ਵਿਚ ਸਫਲ ਲੇਖਕ ਕਾਮਯਾਬੀ ਦਾ ਝੰਡਾ ਬੁਲੰਦ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚੋਂ ਹੱਸਣਾ ਭਾਵੇਂ ਗਾਇਬ ਹੀ ਹੋ ਗਿਆ ਹੈ। ਪਰ ਅਜਿਹੇ ਤਣਾਅ ਭਰੇ ਮਾਹੋਲ ਵਿਚ ਹੱਸਣਾ ਸਾਡੀ ਜ਼ਿੰਦਗੀ ਲਈ ਕਿਸੇ ਦਵਾਈ ਤੋਂ ਜਿਆਦਾ ਕੰਮ ਕਰਦਾ ਹੈ। ਉਸ ਦੀਆਂ ਆਉਣ ਵਾਲਿਆਂ ਹੋਰ ਪੰਜਾਬੀ ਫਿਲਮਾਂ ਵਿਚ ‘ ਨਿਸ਼ਾਨਾ ‘,’ ਜੋੜੀ ‘, ਆਦਿ ਰਿਲੀਜ਼ ਹੋਣ ਵਾਲਿਆ ਹਨ। ਰਵਿੰਦਰ ਮੰਡ ਬਤੌਰ ਫਿਲਮ ਲੇਖਕ ਅਤੇ ਕਾਮੇਡੀਅਨ ਪੰਜਾਬੀ ਫਿਲਮ ‘ ਖੱਤਰੇ ਦਾ ਘੁੱਗੂ ‘ ਨਾਲ ਸੁਨਹਿਰੀ ਪਰਦੇ ‘ ਤੇ ਕਦਮ ਰੱਖਿਆ ਹੈ। ਪੁਆਧ ਖੇਤਰ ਦਾ ਮਾਣ ਰਵਿੰਦਰ ਮੰਡ ਇਸ ਤਰਾਂ ਹੀ ਪੰਜਾਬੀ ਸੱਭਿਆਚਰ ਨੂੰ ਪ੍ਰਭੁੱਲਤ ਕਰਦਾ ਰਹੇ। ਫੋਟੋ ਕੈਪਸ਼ਨ:01:-ਰਵਿੰਦਰ ਮੰਡ। ਕਾਲਾ ਸਿੰਘ ਸੈਣੀ ( ਖਰੜ ) ਮੋਬਾ : 98767-20402