ਬਿਲਾਸਪੁਰ (ਪੰਜ ਦਰਿਆ ਬਿਊਰੋ)
ਮਾਈਕ੍ਰੋ ਫੈਂਸ ਕੰਪਨੀਆਂ ਵੱਲੋਂ ਬੀਬੀਆਂ ਦੇ ਨਾਮ ਤੇ ਗਰੁੱਪ ਬਣਾ ਕੇ ਕਰਜ਼ੇ ਦਿੱਤੇ ਜਾਂਦੇ ਹਨ ਅਤੇ ਇਸ ਦਾ ਭੁਗਤਾਨ ਕਿਸ਼ਤਾਂ ਵਿੱਚ ਕੀਤਾ ਜਾਂਦਾ ਹੈ। ਪਰ ਲਾਕਡਾਉਨ ਦੇ ਦੌਰਾਨ ਜਦੋਂ ਲੋਕਾਂ ਦੇ ਚੁੱਲ੍ਹੇ ਠੰਢੇ ਹੋਣ ਕਿਨਾਰੇ ਹਨ ਉਨ੍ਹਾਂ ਤੋਂ ਕਿਸ਼ਤਾਂ ਮੰਗ ਕੇ ਵਾਰ ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਸ਼ਤਾਂ ਨਾ ਭਰਨ ਤੋਂ ਅਸਮਰੱਥ ਲੋਕਾਂ ਨੇ ਮਜਬੂਰਨ ਸਿਲੰਡਰ ਅਤੇ ਕਣਕ ਵੇਚ ਕੇ ਕਿਸ਼ਤਾਂ ਭਰੀਆਂ। ਪਿੰਡ ਬਿਲਾਸਪੁਰ ਵਿੱਚ ਬੀਬੀਆਂ ਨੇ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਅਤੇ ਕਿਸ਼ਤਾਂ ਭਰਨ ਤੋਂ ਇਨਕਾਰ ਕੀਤਾ। ਔਰਤਾਂ ਨੇ ਕੰਪਨੀ ਅਧਿਕਾਰੀਆਂ ਤੋਂ ਮੰਗ ਕੀਤੀ ਕੇ ਲਾਕਡਾਊਨ ਖੁੱਲ੍ਹਣ ਤੋਂ ਇੱਕ ਮਹੀਨਾ ਬਾਅਦ ਕਿਸ਼ਤਾਂ ਭਰਾਂਗੇ। ਇਸ ਦੇ ਨਾਲ ਹੀ ਇਹ ਮੰਗ ਵੀ ਰੱਖੀ ਕਿ ਕੰਪਨੀਆਂ ਦੇ ਇਸ ਪੈਸੇ ਦਾ ਭੁਗਤਾਨ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਰਨ ।
ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਕਾਮਰੇਡ ਜੀਵਨ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਅਰਸ਼ਦੀਪ ਕੌਰ ਬਿਲਾਸਪੁਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਵੇਂ ਕਿਸਾਨਾਂ ਅਤੇ ਸਰਮਾਏਦਾਰਾਂ ਦੇ 68 ਹਜ਼ਾਰ ਛੇ ਸੌ ਸੱਤ ਕਰੋੜ ਰੁਪਏ ਮਾਫ਼ ਕੀਤੇ ਹਨ ਉਸੇ ਤਰ੍ਹਾਂ ਇਨ੍ਹਾਂ ਮਜ਼ਦੂਰ ਔਰਤਾਂ ਦੇ ਕਰਜ਼ੇ ਦਾ ਭੁਗਤਾਨ ਵੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਰਨ ।
ਇਸ ਸਮੇਂ ਹੰਸਰਾਜ ਖਾਲਸਾ ,ਹਰਬੰਸ ਸਿੰਘ ਸਿੰਘ ਕਾਮਰੇਡ ਅਤੇ ਔਰਤਾਂ ਹਾਜ਼ਰ ਸਨ ।