ਭੀਖੀ (ਕਰਨ ਭੀਖੀ)
ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨਜ(ਏਕਟੂ) ਦੇ ਸੱਦੇ ਤੇ ਕਿਰਤ ਕਾਨੂੰਨਾਂ ਚ ਮਜ਼ਦੂਰ ਵਿਰੋਧੀ ਕੰਮ ਦੇ ਘੰਟੇ ਵਧਾਉਣ ਦੀ ਸੋਧ ਰੱਦ ਕਰ ਕੰਮ ਦਿਹਾੜੀ 6ਘੰਟੇ ਕਰਾਏ ਜਾਣ ਭੱਠਿਆਂ ਫੈਕਟਰੀਆਂ ਤੇ ਹੋਰ ਸਨਅੱਤੀ ਅਦਾਰਿਆਂ ਚ ਉਜਰਤਾਂ ਚ ਵਾਧਾ ਕਰਾਉਣ ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਾਉਣ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਟਰੇਨਾਂ ਰਾਹੀਂ ਸੁਰੱਖਿਅਤ ਤੇ ਮੁਫਤ ਘਰ ਪੁਹੰਚਾਏ ਜਾਣ ਦੀ ਗਾਰੰਟੀ ਕੀਤੇ ਜਾਣ ਮਿੱਡ ਡੇ ਮੀਲ ਵਰਕਰਜ ਆਂਗਣਵਾੜੀ, ਆਸ਼ਾ ਤੇ ਹੋਰ ਸਕੀਮ ਵਰਕਰਾਂ ਦੀਆਂ ਤਨਖਾਹਾਂ ਵਾਧੇ ਸਮੇਤ ਤੁਰੰਤ ਜਾਰੀ ਕਰਾਉਣ ਲਾਕਡਾਊਨ ਦਰਮਿਆਨ ਮਜ਼ਦੂਰਾਂ ਦੇ ਘਰਾਂ ਚ ਪ੍ਰਸ਼ਾਸਨਿਕ ਢਾਂਚੇ ਦੁਆਰਾ ਪਾਰਦਰਸ਼ੀ ਢੰਗ ਨਾਲ ਰਾਸ਼ਨ ਵੰਡੇ ਜਾਣ ਮਜ਼ਦੂਰਾਂ ਦੇ ਖਾਤਿਆਂ ਚ ਦਸ ਦਸ ਹਜ਼ਾਰ ਰੁਪਏ ਪਾਏ ਜਾਣ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨਵੇਂ ਸਿਰੇ ਤੋਂ ਕੀਤੇ ਜਾਣ ਆਦਿ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਏਕਟੂ ਦੇ ਸੂਬਾਈ ਆਗੂ ਰਾਜਵਿੰਦਰ ਸਿੰਘ ਰਾਣਾ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਏਕਟੂ) ਦੀ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਮਿੱਡ ਡੇ ਮੀਲ ਵਰਕਰਜ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਬੋਹਾ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸ਼ਿੰਦਰਪਾਲ ਸਿੰਘ ਤੇ ਦੋਧੀ ਯੂਨੀਅਨ ਦੇ ਸੂਬਾ ਸਕੱਤਰ ਸੱਤਪਾਲ ਸਿੰਘ ਨੇ ਕਿਹਾ ਲਾਕਡਾਊਨ ਦਰਮਿਆਨ ਦੇਸ਼ ਭਰ ਕਾਂਗਰਸ ਭਾਜਪਾ ਦੀਆਂ ਸਰਕਾਰਾਂ ਮਜ਼ਦੂਰ ਵਿਰੋਧੀ ਤੇ ਸਰਮਾਏਦਾਰਾਂ ਦੇ ਪੱਖੀ ਨੋਟੀਫਿਕੇਸ਼ਨ ਜਾਰੀ ਕਰ ਰਹੀਆਂ ਹਨ ਉੱਨਾ ਕਿਹਾ ਕਿ ਬੇਰੁਜ਼ਗਾਰੀ ਦੇ ਖਾਤਮੇ ਲਈ ਕੰਮ ਦੇ ਘੰਟੇ ਵਧਾਉਣ ਦੀ ਬਜਾਏ ਕੰਮ ਦੇ ਘੰਟੇ 6ਕਰਨ ਦੀ ਜਰੂਰਤ ਹੈ। ਅੱਜ ਆਸ਼ਾ ਵਰਕਰਾਂ ਮਿੱਡ ਡੇ ਮੀਲ ਵਰਕਰਜ ਤੇ ਹੋਰ ਕਾਮਿਆਂ ਨੂੰ ਲੋੜੀਂਦਾ ਸਾਜੋ ਸਮਾਨ ਤੇ ਤਨਖਾਹਾਂ ਚ ਵਾਧਾ ਕਰਨ ਦੀ ਅਹਿਮ ਜਰੂਰਤ ਹੈ। ਕੇਂਦਰ ਤੇ ਸੂਬਾ ਸਰਕਾਰਾਂ ਲਾਕਡਾਊਨ ਚ ਵਾਧਾ ਤੇ ਵਾਧਾ ਕਰ ਰਹੀਆਂ ਹਨ ਪਰ ਅਜੇ ਤਕ ਗਰੀਬਾਂ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਚ ਬੁਰੇ ਤਰੀਕੇ ਨਾਲ ਫੇਲ ਸਾਬਿਤ ਹੋ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਚੌਥਾ ਲਾਕਡਾਊਨ ਵੀ ਹੋਮਵਰਕ ਪੂਰਾ ਕੀਤੇ ਤੋਂ ਬਗੈਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਸੰਘਰਸ਼ੀ ਧਿਰਾਂ ਲੋਕਾਂ ਦੀ ਜਿੰਦਗੀ ਨਾਲ ਜੁੜੇ ਸੁਆਲਾਂ ਤੇ ਆਪਣੀ ਆਵਾਜ਼ ਬੁਲੰਦ ਕਰਦੀਆਂ ਰਹਿਣਗੀਆਂ।ਇਸ ਮੌਕੇ ਉਸਾਰੀ ਮਜ਼ਦੂਰਾਂ ਨੂੰ ਗੁੰਮਰਾਹ ਕਰ ਪੰਜਾਬ ਭਰ ਕੋਵਾ ਐਪ ਤਹਿਤ ਫਾਰਮ ਭਰਾਏ ਜਾਣ ਦਾ ਕੰਮ ਬੰਦ ਕਰਵਾ ਲੇਬਰ ਵਿਭਾਗ ਵੱਲੋਂ ਪਿੰਡ ਪਿੰਡ ਜਾ ਕੇ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਨ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ।