ਫੂਡ ਸੇਫਟੀ ਅਫਸਰ ਦੀ ਆਸਾਮੀ ਲਈ ਦਿੱਤੀ ਗਈ ਮੁਫਤ ਕੋਚਿੰਗ ਵਿਚ ਗੁਰਦਾਸਪੁਰ ਦੇ ਗੁਰਜੰਟ ਸਿੰਘ ਨੇ ਸਫਲਤਾ ਹਾਸਿਲ ਕੀਤੀ
ਡਿਪਟੀ ਕਮਿਸ਼ਨਰ ਵਲੋਂ ਫੂਡ ਸੇਫਟੀ ਅਫਸਰ ਦੀ ਪ੍ਰੀਖਿਆ ਵਿਚ ਸਫਲ ਹੋਏ ਗੁਰਜੰਟ ਸਿੰਘ ਨੂੰ ਕੀਤਾ ਗਿਆ ਸਨਮਾਨਿਤ
'ਮਿਸ਼ਨ ਫਤਿਹ' ਤਹਿਤ ਸਰਕਾਰੀ ਨੋਕਰੀ ਦੀਆਂ ਪ੍ਰੀਖਿਆਵਾਂ ਤੇ ਇੰਟਰਵਿਊ ਲਈ ਮੁਫਤ ਦਿੱਤੀ ਜਾਂਦੀ ਮੁਫਤ ਕੋਚਿੰਗ-ਡਿਪਟੀ ਕਮਿਸ਼ਨਰ
ਗੁਰਦਾਸਪੁਰ, 12 ਮਈ ( ਤਾਰੀ )
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਆਪਣਾ ਅਹੁਦਾ ਸੰਭਾਲਣ ਉਪਰੰਤ ਜ਼ਿਲ•ੇ ਗੁਰਦਾਸਪੁਰ ਅੰਦਰ ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਸਥਾਨਕ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸਰਕਾਰੀ ਨੌਕਰੀਆਂ ਦੀਆਂ ਪ੍ਰੀਖਿਆਂਵਾ ਅਤੇ ਇੰਟਰਵਿਊ ਦੀ ਮੁਫਤ ਤਿਆਰੀ ਕਰਵਾਉਣ ਲਈ 25 ਫਰਵਰੀ ਨੂੰ 'ਮਿਸ਼ਨ ਫਤਿਹ' ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਨੂੰ ਪਹਿਲੀ ਵੱਡੀ ਕਾਮਯਾਬੀ ਮਿਲੀ ਹੈ ਤੇ ਗੁਰਜੰਟ ਸਿੰਘ, ਵਾਸੀ ਪੰਜ ਗਰਾਈਆਂ ਨੇ ਫੂਡ ਸੇਫਟੀ ਅਫਸਰ ਦੀ ਹੋਈ ਪ੍ਰੀਖਿਆ ਵਿਚ ਸਫਲਤਾ ਹਾਸਿਲ ਕੀਤੀ ਹੈ।
ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਗੁਰਜੰਟ ਸਿੰਘ ਦੀ ਫੂਡ ਸੇਫਟੀ ਅਫਸਰ ਦੀ ਪ੍ਰੀਖਿਆ ਪਾਸ ਕਰਨ ਲਈ ਵਿਸ਼ੇਸ ਤੋਰ 'ਤੇ ਸਨਮਾਨਿਤ ਕੀਤਾ ਗਿਆ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਰਮਨ ਕੋਛੜ ਐਸ.ਡੀ.ਐਮ ਦੀਨਾਨਗਰ, ਪ੍ਰਸ਼ੋਤਮ ਸਿੰਘ ਜਿਲਾ ਰੋਜ਼ਗਾਰ ਅਫਸਰ ਤੇ ਪਰਮਿੰਦਰ ਸਿੰਘ ਸੈਣੀ ਜ਼ਿਲ•ਾ ਗਾਈਡੈਂਸ ਕਾਊਂਸਲਰ-ਕਮ- ਨੋਡਲ ਅਫਸਰ-ਕਮ-ਕੁਆਰਡੀਨੇਟਰ 'ਮਿਸ਼ਨ ਫਤਿਹ' ਵੀ ਮੋਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਗੁਰਜੰਟ ਸਿੰਘ ਤੇ ਉਸਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ 'ਮਿਸ਼ਨ ਫਤਹਿ' ਤਹਿਤ ਕਰਵਾਈ ਗਈ ਮਿਹਨਤ ਰੰਗ ਲਿਆਈ ਹੈ। ਇਸ ਮਿਹਨਤ ਲਈ ਜਿਲਾ ਰੋਜ਼ਗਾਰ ਅਫਸਰ ਪ੍ਰਸ਼ੋਤਮ ਸਿੰਘ ਤੇ ਜਿਲਾ ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ ਸੈਣੀ ਵੀ ਵਧਾਈ ਦੇ ਹੱਕਦਾਰ ਹਨ, ਜਿਨਾਂ ਨੇ ਪੂਰੀ ਮਿਹਨਤ ਨਾਲ 'ਮਿਸ਼ਨ ਫਤਿਹ' ਨੂੰ ਸਫਲ ਬਣਾਉਣ ਵਿਚ ਮਿਹਨਤ ਕੀਤੀ। ਉਨਾਂ ਦੱਸਿਆ ਕਿ 'ਮਿਸ਼ਨ ਫਤਿਹ' ਤਹਿਤ ਫੂਡ ਸੇਫਟੀ ਅਫਸਰਾਂ ਦੀ ਅਸਾਮੀ ਲਈ ਬਿਨੈਪੱਤਰ ਕਰਨ ਵਾਲਿਆਂ ਨੂੰ ਮੁਫਤ ਕੋਚਿੰਗ ਦਾ ਸ਼ੁੱਭ ਆਰੰਭ ਕੀਤਾ ਗਿਆ ਸੀ ਤੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਕਰੀਬ 35 ਪ੍ਰਾਰਥੀਆਂ ਵਲੋਂ ਕੋਚਿੰਗ ਲਈ ਗਈ ਸੀ। ਇਨਾਂ ਵਿਚ ਗੁਰਜੰਟ ਸਿੰਘ ਵਾਸੀ ਪੰਜ ਗਰਾਈਆਂ ਨੇ ਫੂਡ ਸੇਫਟੀ ਅਫਸਰ ਦੀ ਭਰਤੀ ਸਬੰਧੀ ਹੋਈ ਪ੍ਰੀਖਿਆ ਵਿਚ ਸਫਲਤਾ ਹਾਸਿਲ ਕੀਤੀ ਹੈ। ਗੁਰਜੰਟ ਸਿੰਘ ਨੇ ਆਰਥਿਕ ਤੋਰ 'ਤੇ ਪਿੱਛੜੇ ਵਰਗ ਵਿਚੋਂ ਪੰਜਾਬ ਭਰ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਜ਼ਿਲੇ ਅੰਦਰ ਬਹੁਤ ਜ਼ਿਆਦਾ ਹੁਨਰ ਹੈ ਅਤੇ ਲੋੜ ਹੈ ਹੁਨਰ ਨੂੰ ਤਰਾਸ਼ਣ ਤੇ ਸੇਧ ਦੇਣ ਦੀ। ਉਨਾਂ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਗੁਰਦਾਸਪੁਰ ਜ਼ਿਲੇ ਦੇ ਨੌਜਵਾਨ ਲੜਕੇ-ਲੜਕੀਆਂ ਦੀ ਸ਼ਮੂਲੀਅਤ ਵਧਾਉਣ ਅਤੇ ਜ਼ਿਲੇ ਨੂੰ ਹੋਰ ਖੁਸ਼ਹਾਲੀ ਤੇ ਤਰੱਕੀ ਵੱਲ ਲਿਜਾਣ ਦੇ ਮੰਤਵ ਲਈ ਜਿਲਾ ਪ੍ਰਸ਼ਾਸਨ ਵਲੋਂ 'ਮਿਸ਼ਨ ਫਤਿਹ ' ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਅੱਜ ਖੁਸ਼ੀ ਵਾਲੀ ਗੱਲ ਹੈ ਕਿ ਸ਼ੁਰੂ ਕੀਤੇ ਮਿਸ਼ਨ ਨੂੰ ਪਹਿਲੀ ਕਾਮਯਾਬੀ ਮਿਲੀ ਹੈ। ਉਨਾਂ ਦੱਸਿਆ ਕਿ 'ਮਿਸ਼ਨ ਫਤਿਹ' ਤਹਿਤ ਆਈ.ਆਈ.ਟੀ , ਯੂਨੀਵਰਸਟੀਆਂ ਅਤੇ ਕਾਲਜਾਂ ਦੇ ਵਿਸ਼ਾ ਮਾਹਿਰ ਤਜਰਬੇਕਾਰ ਪ੍ਰੋਫੇਸਰਾਂ ਵਲੋਂ ਨੌਜਵਾਨ ਪ੍ਰਾਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਉਨਾਂ ਦੀ ਮਿਹਨਤ ਵੀ ਰੰਗ ਲਿਆਈ ਹੈ ਤੇ ਉਹ ਸਾਰੇ ਵਧਾਈ ਦੇ ਹੱਕਦਾਰ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 'ਮਿਸ਼ਨ ਫਤਿਹ ' ਤਹਿਤ ਅਗਲੇ ਦਿਨਾਂ ਵਿਚ ਨਿਕਲਣ ਵਾਲੀਆਂ ਆਸਾਮੀਆਂ, ਜਿਵੇਂ ਕਿ 550 ਡਰਾਫਟਸਮੈਨ, 330 ਜੂਨੀਅਰ ਇੰਜੀਨਰਿੰਗ ਅਤੇ ਮਨਿਸਟਰੀਅਲ ਸਟਾਫ ਲਈ ਵੀ 'ਮਿਸ਼ਨ ਫਤਹਿ' ਤਹਿਤ ਮੁਫਤ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਗੁਰਜੰਟ ਸਿੰਘ ਨੇ ਡਿਪਟੀ ਕਮਿਸ਼ਨਰ ਤੇ ਵਧੀਕ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ 'ਮਿਸ਼ਨ ਫਤਿਹ' ਤਹਿਤ ਵੱਖ-ਵੱਖ ਵਿਸ਼ਿਆਂ ਵਿਚ ਮਾਹਰ ਅਧਿਆਪਕਾਂ ਵਲੋਂ ਬਹੁਤ ਮਿਹਨਤ ਨਾਲ ਪ੍ਰੀਖਿਆ ਦੀ ਤਿਆਰੀ ਕਰਵਾਈ ਗਈ, ਜਿਸ ਦੇ ਫਲਸਰੂਪ ਉਹ ਪ੍ਰੀਖਿਆ ਪਾਸ ਕਰਨ ਵਿਚ ਸਫਲ ਹੋਇਆ ਹੈ। ਗੁਰਜੰਟ ਸਿੰਘ ਨੇ ਜ਼ਿਲੇ ਦੇ ਨੋਜਵਾਨ ਲੜਕੇ-ਲੜਕੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਿਲਾ ਰੋਜਗਾਰ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ 'ਮਿਸ਼ਨ ਫਤਹਿ' ਤਹਿਤ ਦਿੱਤੀ ਜਾਂਦੀ ਮੁਫਤ ਕੋਚਿੰਗ ਜਰੂਰ ਲੈਣ ਤੇ ਆਪਣੇ ਸੁਪਨੇ ਸਾਕਾਰ ਕਰਨ।