1.5 C
United Kingdom
Saturday, March 7, 2026

More

    ਕਬੱਡੀ ਖਿਡਾਰੀ “ਸ਼ੇਰੂ ਧਨੌਰੀ ਵਾਲ਼ੇ” ਦੀ ਗੱਲ ਕਰਦਿਆਂ

    ਹਨੀ ਚਾਹਲ

    ਰੋਪੜ ਜ਼ਿਲ੍ਹੇ ਦੇ ਧਨੌਰੀ ਪਿੰਡ ਜੰਮਪਲ ਨੌਜਵਾਨ ਦੀ , ਜਿਸ ਦਾ ਜਨਮ 5 ਅਕਤੂਬਰ 1989 ਨੂੰ ਪਿਤਾ ਸਰਦਾਰ ਅਮਰਜੀਤ ਸਿੰਘ ਦੇ ਘਰ ਮਾਤਾ ਜਸਵੀਰ ਕੌਰ ਦੀ ਕੁੱਖੋਂ ਹੋਇਆ। ਮਾਪਿਆਂ ਨੇ ਨਾਮ ਰੱਖਿਆ ਅਮ੍ਰਿਤਪਾਲ ਸਿੰਘ ਪਰ ਖੇਡ ਕਬੱਡੀ ਵਿੱਚ ਸ਼ੇਰੂ ਦੇ ਨਾਂ ਨਾਲ ਪ੍ਰਸਿੱਧੀ ਮਿਲੀ। ਇਕ ਸਾਧਾਰਨ ਜਿਹੇ ਪਰਿਵਾਰ ਨਾਲ ਸਬੰਧਤ ਇਸ ਨੌਜਵਾਨ ਨੂੰ ਬਚਪਨ ਤੋਂ ਹੀ ਖੇਡਾਂ ਵਿੱਚ ਕਾਫੀ ਦਿਲਚਸਪੀ ਸੀ,ਉਚੇ ਲੰਮੇ ਕੱਦ ਵਾਲੇ ਇਸ ਨੌਜਵਾਨ ਦੀ ਪਰਖ਼ ਧਨੌਰੀ ਪਿੰਡ ਦੇ ਸਰਦਾਰ ਕੁਲਦੀਪ ਸਿੰਘ ਨੇ ਕੀਤੀ ਅਤੇ ਕਬੱਡੀ ਦੇ ਮੈਦਾਨਾਂ ਨਾਲ ਜੋੜਿਆ ਅਤੇ ਪਹਿਲਾਂ ਪਹਿਲ ਨੌਜਵਾਨ ਦੀ ਬਹੁਤ ਮਦਦ ਕੀਤੀ ਅਤੇ ਦੇਸੀ ਘਿਓ ਨਾਲ ਸਨਮਾਨਿਤ ਵੀ ਕੀਤਾ। ਸ਼ੇਰੂ ਨੇ ਖੇਡ ਕਬੱਡੀ ਵਿੱਚ ਐਂਟਰੀ ਸਾਲ 2009 ਵਿਚ ਓਪਨ ਦੇ ਮੈਚਾਂ ਤੋਂ ਹੀ ਕੀਤੀ। ਇਸ ਮਗਰੋਂ ਗੱਭਰੂ ਲੰਮੀਆਂ ਪੁਲਾਂਘਾਂ ਪੁੱਟਦਾ ਆਪਣੀ ਮੰਜ਼ਿਲ ਵੱਲ ਵਧਦਾ ਗਿਆ। ਅੱਜ ਕੱਲ੍ਹ ਨੌਜਵਾਨ ਕਬੱਡੀ ਕੋਚ ਸੋਨੀ ਸਮਾਣਾ ਦੀ ਰਹਿਨੁਮਾਈ ਹੇਠ ਪਰੈਕਟਿਸ ਕਰਦਾ 2014 ਦੀ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਵਿੱਚ ਬੈਸਟ ਬਣਕੇ ਪਹਿਲਾ ਮੋਟਰਸਾਈਕਲ ਬੁਲਟ ਜਿੱਤਣ ਮਗਰੋਂ ਨੌਜਵਾਨ ਦੁਨੀਆਂ ਦੇ ਸੁਪਰਸਟਾਰਸ ਦੀ ਗਿਣਤੀ ਵਿਚ ਆਉਣ ਲੱਗਿਆ। ਇਸ ਮਗਰੋਂ ਪਰਿਵਾਰਕ ਮੈਂਬਰਾਂ ਵਲੋਂ ਨੌਜਵਾਨ ਨੂੰ ਪੂਰਾ ਸਹਿਯੋਗ ਮਿਲਣ ਲੱਗਿਆ। ਸ਼ੁਰੂਆਤ ਵਿਚ ਅਕੈਡਮੀਆਂ ਦੇ ਮੈਚ ਰੋਪੜ ਅਕੈਡਮੀ ਵਲੋਂ ਖੇਡਣ ਤੋਂ ਬਾਅਦ ਨੌਜਵਾਨ ਪੰਜ ਸਾਲ ਸ਼ਹੀਦ ਬਾਬਾ ਹਨੂੰਮਾਨ ਸਿੰਘ ਕਬੱਡੀ ਅਕੈਡਮੀ ਮੋਹਾਲੀ ਦੀ ਟੀਮ ਲਈ ਤੱਕੜਾ ਖੇਡਿਆ ਅਤੇ ਅੱਜ ਕੱਲ੍ਹ ਸੰਤ ਬਾਬਾ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਵਲੋਂ ਖੇਡ ਰਿਹਾ ਹੈ। ਜੇ ਗੱਲ ਕਰੀਏ ਜਿੱਤੇ ਹੋਏ ਇਨਾਮਾਂ ਦੀ ਤਾਂ ਨੌਜਵਾਨ ਹੁਣ ਤੱਕ 35 ਮੋਟਰਸਾਈਕਲ, 3 ਬੁਲਟ ਮੋਟਰਸਾਈਕਲ, 1 ਟਰੈਕਟਰ, 2 ਸਕੂਟਰ, 1 ਵਾਸਿੰਗ ਮਸ਼ੀਨ, 10 ਐਲ ਸੀਡੀਆਂ, ਅਨੇਕਾਂ ਗੋਲਡ ਰਿੰਗਸ ਅਤੇ ਅਨੇਕਾਂ ਨਕਦ ਰਾਸ਼ੀ ਦੇ ਇਨਾਮਾਂ ਦਾ ਜੇਤੂ ਰਿਹਾ ਹੈ। ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਨੌਜਵਾਨ ਨੂੰ ਸਨਮਾਨ ਵਜੋਂ ਵੀ ਮਿਲਿਆ ਹੈ ।
    ਹੁਣ ਤੱਕ ਸ਼ੇਰੂ 2017 ਵਿਚ ਦੁਬੲੀ,2018 ਵਿਚ ਆਸਟਰੇਲੀਆ ਅਤੇ ਕੈਨੇਡਾ ,2019 ਵਿਚ ਯੂਰਪ ਦੇ ਖੇਡ ਮੈਦਾਨਾਂ ਵਿੱਚ ਤੱਕੜਾ ਖੇਡਿਆ ।


    ਸ਼ੇਰੂ ਇਹੋ ਜਿਹਾ ਖਿਡਾਰੀ ਹੈ ਜ਼ੋ ਕਹਿੰਦੇ ਕਹਾਉਂਦੇ ਧਾਵੀਆਂ ਨੂੰ ਮੂਧੇ ਕਰਨ ਤੇ ਵੀ ਕਦੇ ਥਾਪੀ ਜਾਂ ਉਂਗਲ ਖੜੀ ਨਹੀਂ ਕਰਦਾ ਭਾਵ ਕਿ ਮੁੰਡੇ ਵਿਚ ਨਿਮਰਤਾ ਬਹੁਤ ਹੈ। ਸ਼ੇਰੂ ਆਖਦਾ ਹੈ ਕਿ ਉਸ ਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਾਉਣ ਵਾਲੀ ਖੇਡ ਕਬੱਡੀ ਹੀ ਹੈ ਜਿਸਦਾ ਦੇਣ ਉਹ ਸਾਰੀ ਉਮਰ ਨਹੀਂ ਦੇ ਸਕਦਾ। ਜਿਹੜੇ ਲੋਕ ਸਾਡੀ ਮਾਂ ਖੇਡ ਕਬੱਡੀ ਨੂੰ ਨਸ਼ਿਆਂ ਨਾਲ ਜੋੜ ਕੇ ਬਦਨਾਮ ਕਰ ਰਹੇ ਹਨ ਉਨ੍ਹਾਂ ਨੂੰ ਗੱਭਰੂ ਦੀ ਗੁਜਾਰਿਸ਼ ਹੈ ਕਿ ਇਸ ਖੇਡ ਕਬੱਡੀ ਦੀ ਤਰੱਕੀ ਵਿੱਚ ਰੁਕਾਵਟਾਂ ਪੈਦਾ ਨਾ ਕਰਨ। ਕਿਉਂਕਿ ਮਾਂ ਖੇਡ ਕਬੱਡੀ ਨੂੰ ਅਪਮਾਨਿਤ ਕਰਨਾ ਆਪਣੀ ਸਕੀ ਮਾਂ ਨੂੰ ਅਪਮਾਨਿਤ ਕਰਨ ਦੇ ਬਰਾਬਰ ਹੈ । ਸ਼ੇਰੂ ਦੇ ਦੱਸਣ ਅਨੁਸਾਰ ਸਾਥੀ ਖਿਡਾਰੀ ਮਨੀ ਧਨੌਰੀ ,ਗੱਭਰ ਧਨੌਰੀ, ਬਿੰਦਰ ਧਨੌਰੀ ,ਭੋਲਾ ਧਨੌਰੀ, ਪਰੀਤਾ ਧਨੌਰੀ,ਜੱਸੀ ਧਨੌਰੀ, ਨਿੰਮਾ ਧਨੌਰੀ ਨਾਲ ਭਰਾਵਾਂ ਤੋਂ ਵੱਧ ਪਿਆਰ ਹੈ ।
    ਪਰਮਾਤਮਾ ਮਿਹਰ ਕਰੇ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਹੋਰ ਤਰੱਕੀਆਂ ਕਰੇ ਅਤੇ ਹਮੇਸ਼ਾ ਇਨ੍ਹਾਂ ਖੇਡ ਮੈਦਾਨਾਂ ਦੀ ਸ਼ਾਨ ਬਣਦਾ ਰਹੇ ।


    ਸਾਡਾ ਕੰਮ ਹਰੇਕ ਯੋਗ ਖਿਡਾਰੀ ਨੂੰ ਤੁਹਾਡੇ ਸਾਹਮਣੇ ਲਿਆਉਣਾ ਤੇ ਤੁਸੀਂ ਹੀ ਰੱਬ ਰੂਪ ਦਰਸ਼ਕ ਹਰੇਕ ਨੂੰ ਸਟਾਰ ਬਣਾਉਣ ਵਾਲੇ ਹੋ।
    ਹਨੀ ਚਾਹਲ

    ਲੇਖਕ ਹਨੀ ਚਾਹਲ
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!