12 C
United Kingdom
Monday, June 8, 2026

More

    ਇੰਟਰਨੈਸ਼ਨਲ ਨਰਸ ਦਿਵਸ ‘ਤੇ ਕੋਰੋਨਾ ਮਹਾਮਾਰੀ ‘ਚ ਡਿਊਟੀ ਨਿਭਾਅ ਰਹੀਆਂ ਨਰਸਾਂ ਸਨਮਾਨਿਤ

    ਰਾਏਕੋਟ, ਰਘਵੀਰ ਸਿੰਘ ਜੱਗਾ

    ਇੰਟਰਨੈਸ਼ਨਲ ਨਰਸ ਦਿਵਸ ਮੌਕੇ ਅੱਜ ਸੁਰਤਾਲ ਕਲੱਬ ਰਾਏਕੋਟ ਅਤੇ ਪ੍ਰੈੱਸ ਕਲੱਬ ਰਾਏਕੋਟ ਵਲੋਂ ਇਕ ਸਾਂਝੇ ਉੱਦਮ ਤਹਿਤ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਤਾਇਨਾਤ ਨਰਸਿੰਗ ਸਟਾਫ ਅਤੇ ਡਾਕਟਰੀ ਸਟਾਫ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਤਾਲ ਕਲੱਬ ਦੇ ਪ੍ਰਧਾਨ ਪਵਨ ਸ਼ਰਮਾਂ ਅਤੇ ਪ੍ਰੈਸ ਕਲੱਬ ਦੇ ਪ੍ਰਧਾਨ ਸੁਸ਼ੀਲ ਕੁਮਾਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿਸ ਤਰਾਂ ਡਾਕਟਰ ਅਤੇ ਨਰਸਾਂ ਆਪਣੀ ਜਾਨ ਜ਼ੋਖ਼ਿਮ ਵਿੱਚ ਪਾ ਕੇ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ, ਉਸ ਦੀ ਜਿੰਨ੍ਹੀ ਵੀ ਸ਼ਲਾਘਾ ਕੀਤੀ ਜਾਵੇ ਉਹ ਥੋੜੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਕਾਮਿਆਂ ਦੇ ਇਸ ਸੇਵਾ ਦੇ ਜ਼ਜ਼ਬੇ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਇੰਟਰਨੈਸ਼ਨਲ ਨਰਸ ਦਿਵਸ ਮੌਕੇ ਦੋਨਾਂ ਕਲੱਬਾਂ ਵਲੋਂ ਸਿਵਲ ਹਸਪਤਾਲ ਰਾਏਕੋਟ ਵਿੱਚ ਤਾਇਨਾਤ ਡਾਕਟਰਾਂ ਅਤੇ ਨਰਸਿੰਗ ਸਟਾਫ ਨੂੰ ਮੈਡਲ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਐਸ.ਐਮ.ਓ ਰਾਏਕੋਟ ਡਾ. ਅਲਕਾ ਮਿੱਤਲ ਵਲੋਂ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਨਵੀਨ ਕੁਮਾਰ, ਡਾ. ਸ਼ੈਫਾਲੀ, ਡਾ.ਪੁਨੀਤ ਜੁਨੇਜਾ, ਚੀਫ ਫਰਮਾਸਿਸਟ ਜਸਵਿੰਦਰ ਸਿੰਘ ਵਾਲੀਆ, ਸਟਾਫ ਨਰਸ ਸ੍ਰੀਮਤੀ ਹਰਜੀਤ ਕੌਰ, ਗੁਰਪ੍ਰੀਤ ਕੌਰ, ਜਸਵਿੰਦਰ ਕੌਰ, ਰਾਮ ਗੋਪਾਲ ਰਾਏਕੋਟੀ, ਰਘਵੀਰ ਸਿੰਘ ਜੱਗਾ ਚੋਪੜਾ, ਮੁਹੰਮਦ ਇਮਰਾਨ ਖਾਨ, ਰਮਨਦੀਪ ਵਰਮਾਂ ਜੁਗੂ, ਨਾਮਪ੍ਰੀਤ ਸਿੰਘ ਗੋਗੀ, ਇਕਬਾਲ ਸਿੰਘ ਫੇਰੂਰਾਂਈ ਆਦਿ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!